
ਜੈਜ਼ੀ ਬੀ ਆਪਣੇ ਵੱਖਰੇ ਸਟਾਇਲ ਲਈ ਜਾਣੇ ਜਾਂਦੇ ਨੇ ।ਖਾਸ ਕਰਕੇ ਵਾਲਾਂ ਦੇ ਸਟਾਇਲ ਨੂੰ ਲੈ ਕੇ ਉਹ ਅਕਸਰ ਸੁਰਖੀਆਂ ‘ਚ ਰਹਿੰਦੇ ਨੇ । ਹਰ ਗੀਤ ‘ਚ ਉਹ ਨਵੇਂ ਹੀ ਅੰਦਾਜ਼ ‘ਚ ਨਜ਼ਰ ਆਉਂਦੇ ਨੇ । ਇਸ ਵਾਰ ਵੀ ਉਹ ਆਪਣੇ ਨਵੇਂ ਗੀਤ ਜੱਟ ਦਾ ਫਲੈਗ ‘ਚ ਨਵੇਂ ਹੀ ਲੁਕ ‘ਚ ਨਜ਼ਰ ਆਏ ਸਨ । ਪਰ ਜੈਜ਼ੀ ਬੀ ਨੂੰ ਇਹ ਨਵਾਂ ਸਟਾਇਲ ਬਨਾਉਣ ਲਈ ਕਿੰਨੀ ਮਿਹਤਨ ਕਰਨੀ ਪਈ ਇਹ ਜੈਜ਼ੀ ਬੀ ਹੀ ਜਾਣਦੇ ਨੇ
ਹੋਰ ਵੇਖੋ : ਜੈਜ਼ੀ ਬੀ ਦੇ ਗੀਤਾਂ ‘ਤੇ ਖੂਬ ਡਾਂਸ ਕੀਤਾ ਮੁਟਿਆਰਾਂ ਨੇ,ਵੇਖੋ ਵੀਡਿਓ
ਕਿਉਂ ਕਿ ਉਨ੍ਹਾਂ ਨੂੰ ਆਪਣੇ ਵਾਲਾਂ ਨਾਲ ਪੰਗੇ ਨਾਲ ਲੈਣ ਦਾ ਸ਼ੌਕ ਹੈ ਅਤੇ ਆਪਣੇ ਇਸ ਵੱਖਰਾ ਦਿਖਣ ਦੀ ਚਾਹਤ ਨੂੰ ਪੂਰਾ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ । ਜੈਜ਼ੀ ਬੀ ਨੇ ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦਾ ਇਹ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੈਜ਼ੀ ਬੀ ਆਪਣੇ ਹਰ ਗੀਤ ‘ਚ ਆਪਣੀ ਲੁਕ ਬਦਲ ਕੇ ਆਉਂਦੇ ਨੇ ।ਜੈਜ਼ੀ ਬੀ ਇਸ ਵੀਡਿਓ ‘ਚ ਕਹਿ ਵੀ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਵਾਲਾਂ ਨਾਲ ਪੰਗੇ ਲੈਣ ਦਾ ਬਹੁਤ ਸ਼ੌਂਕ ਹੈ ।
ਹੋਰ ਵੇਖੋ :ਦਿਲਜੀਤ ਦੋਸਾਂਝ ਦੀ ਫਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ਸ਼ੁਰੂ
ਤੁਹਾਨੂੰ ਦੱਸ ਦਈਏ ਕਿ ਜੈਜ਼ੀ ਬੀ ਅਤੇ ਕੌਰ ਬੀ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਪਾਰਟੀ ਗੀਤ ਹੈ ,ਇਸ ਤੋਂ ਪਹਿਲਾਂ ਵੀ ਦੋਨਾਂ ਦਾ ਗੀਤ ‘ਮਿੱਤਰਾਂ ਦੇ ਬੂਟ’ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

Be the first to comment