ਵੇਖਣਾ ਨਾ ਭੁੱਲੋ ਅੱਜ ਰਾਤ 8:30 ਵਜੇ “ਮੇਰਾ ਸਵਰਾਜ ਯੰਗ ਸਟਾਰ ਅਖਾੜਾ” ਦਾ ਗ੍ਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ
ਪੀਟੀਸੀ ਨੈੱਟਵਰਕ ਦੀ ਖਾਸ ਪੇਸ਼ਕਸ਼ “ਮੇਰਾ ਸਵਰਾਜ ਯੰਗ ਸਟਾਰ ਅਖਾੜਾ” ਪਹੁੰਚ ਚੁੱਕਾ ਹੈ ਆਪਣੇ ਆਖਰੀ ਮੁਕਾਮ ਤੇ | ਇਹ ਮੁਕਾਮ ਆਖਰੀ ਹੈ ਅਤੇ ਮੁਕਾਬਲਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ | ਵਿਰਸੇ ਦੇ ਵਾਰਸਾਂ ਦੀ ਅਸਲੀ ਪਰਖ ਕਰਦੇ ਹੋਏ ਜਲਦ ਪੇਸ਼ ਹੋਵੇਗਾ ਗ੍ਰੈਂਡ ਫਿਨਾਲੇ | ਇਸ ਮੁਕਾਬਲੇ ਨੂੰ ਹੋਰ ਵੀ ਰੰਗੀਨ ਬਣਾਉਣ ਲਈ ਪਹੁੰਚ ਰਹੇ ਹਨ ਰੰਧਾਵਾ ਬ੍ਰਦਰਜ਼ ਅਤੇ ਆਪਣੀ ਗਾਇਕੀ ਨਾਲ ਲਗਾਉਣਗੇ ਚਾਰ ਚੰਨ |

ਇਸ ਗ੍ਰੈਂਡ ਮੌਕੇ ਤੇ ਲੱਗੇਗੀ ਮਾਲਵੇ ਦੇ ਗਿੱਧੇ ਦੀ ਖਾਸ ਰੌਣਕ | ਵੇਖਣਾ ਨਾ ਭੁੱਲੋ 20 ਅਕਤੂਬਰ ਦਿਨ ਸ਼ਨੀਵਾਰ ਰਾਤ 8:30 ਵਜੇ “ਮੇਰਾ ਸਵਰਾਜ ਯੰਗ ਸਟਾਰ ਅਖਾੜਾ” ਦਾ ਗ੍ਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ | ਦੱਸ ਦੇਈਏ ਕਿ ਪੀਟੀਸੀ ਵਲੋਂ ਇਹ ਪ੍ਰਤਿਯੋਗਿਤਾ ਬੜੇ ਹੀ ਜੋਰਾਂ ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ | ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿੱਚੋ ਇਸ ਪ੍ਰਤੀਯੋਗਿਤਾ ਲਈ ਟੈਲੇੰਟ ਨੂੰ ਚੁਣਕੇ ਲਿਆਂਦਾ ਗਿਆ ਹੈ | ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਬਾਕੀ ਮੁਕਾਬਲੇ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਹੁਣ ਜਲਦ ਪੇਸ਼ ਹੋਵੇਗਾ ਇਸਦਾ ਗ੍ਰੈਂਡ ਫਿਨਾਲੇ |

ਦੱਸ ਦੇਈਏ ਕਿ ਪੰਜਾਬੀ ਲੋਕ ਗੀਤਾਂ ਨੂੰ ਅਤੇ ਸੱਭਿਆਚਾਰ ਨੂੰ ਬਰਕਰਾਰ ਰੱਖਦਾ ਪੀ ਟੀ ਸੀ ਨੈੱਟਵਰਕ ਦਾ ਪ੍ਰੋਗਰਾਮ ‘ਮੇਰਾ ਸਵਰਾਜ ਯੰਗ ਸਟਾਰ’ mera swaraj young star akhada ਅਖਾੜਾ ਦੇ ਆਡੀਸ਼ਨ ਲੰਬੇ ਸਮੇਂ ਤੋਂ ਚੱਲ ਰਹੇ ਸਨ | 5 ਅਗਸਤ ਨੂੰ ਸ਼ੁਰੂ ਹੋਇਆ ਇਹ ਪ੍ਰੋਗਰਾਮ ਤੁਹਾਨੂੰ ਪੰਜਾਬ ਦੇ ਪਿੰਡਾਂ ਵਿੱਚ ਵੱਸਦੇ ਬੇਹੱਦ ਖੂਬਸੂਰਤ ਟੈਲੇਂਟ ਨੂੰ ਪੇਸ਼ ਕਰ ਰਿਹਾ ਹੈ|