ਕੌਣ ਹਾਸਿਲ ਕਰਨਗੇ ਸੈਮੀਫਾਈਨਲ ਦਾ ਮੁਕਾਮ ਜਾਨਣ ਲਈ ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਦੂਜਾ ਪੜਾਅ 9 ਸਤੰਬਰ ਦਿਨ ਐਤਵਾਰ ਦੁਪਹਿਰ 12 ਵਜੇ




ਪੀ ਟੀ ਸੀ PTC Punjabi ਹਮੇਸ਼ਾ ਤੋਂ ਇਸ ਤਰਾਂ ਦੇ ਰਿਆਲਿਟੀ ਸ਼ੋਅ ਲੈਕੇ ਆਇਆ ਹੈ ਜਿਸਨੇ ਹਮੇਸ਼ਾ ਤੋਂ ਟੈਲੇਂਟ ਨੂੰ ਸਹੀ ਮੰਜਿਲ ਤੇ ਪਹੁੰਚਾਇਆ ਹੈ ਅਤੇ ਇੱਕ ਨਵੀਂ ਪਹਿਚਾਣ ਦਿੱਤੀ ਹੈ | ਪੀਟੀਸੀ ਦਾ ਸ਼ੋਅ ” ਮੇਰਾ ਸਵਰਾਜ ਯੰਗ ਸਟਾਰ ਅਖਾੜਾ ” mera swaraj young star akhada ਆਪਣੇ ਦੂਸਰੇ ਪੜਾਅ ਤੇ ਪਹੁੰਚ ਚੁੱਕਾ ਹੈ ਅਤੇ ਇਹ ਪੜਾਅ ਇਸਦੇ ਪਹਿਲੇ ਪੜਾਅ ਨਾਲੋਂ ਕਾਫੀ ਮੁਸ਼ਕਿਲ ਹੈ ਅਤੇ ਜਿਸ ਕਰ ਕੇ ਪ੍ਰਤੀਭਾਗੀਆਂ ਨੂੰ ਹੁਣ ਦੁੱਗਣੀ ਮਿਹਨਤ ਕਰਨੀ ਪਊਗੀ | ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਨੂੰ ਮਿਲੇਗਾ ਸੈਮੀ ਫਾਇਨਲ ਵਿੱਚ ਜਾਨ ਦਾ ਮੌਕਾ ਅਤੇ ਕਿਸ ਨੂੰ ਜਾਣਾ ਪਵੇਗਾ ਘਰ ਵਾਪਿਸ |

View this post on Instagram

ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਦੂਜੇ ਪੜਾਅ ਦੀ ਕਹਾਣੀ ਸਿਰਫ ਪੀਟੀਸੀ ਪੰਜਾਬੀ 'ਤੇ 9 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ #MeraSwaraj #YoungStarAkhada #PTCPunjabi

A post shared by PTC Punjabi (@ptc.network) on

ਇਹ ਜਾਨਣ ਲਈ ਵੇਖੋ ” ਮੇਰਾ ਸਵਰਾਜ ਯੰਗ ਸਟਾਰ ਅਖਾੜਾ ” ਦੇ ਦੂਜੇ ਪੜਾਅ ਦੀ ਕਹਾਣੀ 9 ਸਤੰਬਰ ਦਿਨ ਐਤਵਾਰ ਦੁਪਹਿਰ 12 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ ਤੇ | ਦੱਸ ਦੇਈਏ ਕਿ ਪੀਟੀਸੀ ਵਲੋਂ ਇਹ ਪ੍ਰਤਿਯੋਗਿਤਾ ਬੜੇ ਹੀ ਜੋਰਾਂ ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ | ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿੱਚੋ ਇਸ ਪ੍ਰਤੀਯੋਗਿਤਾ ਲਈ ਟੈਲੇੰਟ ਨੂੰ ਚੁਣਕੇ ਲਿਆਂਦਾ ਗਿਆ ਹੈ |

” ਮੇਰਾ ਸਵਰਾਜ ਯੰਗ ਸਟਾਰ ਅਖਾੜਾ ” ਦੇ ਓਡੀਸ਼ਨ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਹੁਣ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਇਸਦਾ ਸੈਮੀ ਫਾਇਨਲ | ਪੰਜਾਬੀ ਲੋਕ ਗੀਤਾਂ ਨੂੰ ਅਤੇ ਸੱਭਿਆਚਾਰ ਨੂੰ ਬਰਕਰਾਰ ਰੱਖਦਾ ਪੀ ਟੀ ਸੀ ਨੈੱਟਵਰਕ ਦਾ ਇਹ ਪ੍ਰੋਗਰਾਮ ” ਮੇਰਾ ਸਵਰਾਜ ਯੰਗ ਸਟਾਰ’ ਅਖਾੜਾ ” ਦੇ ਓਡੀਸ਼ਨ ਲੰਬੇ ਸਮੇਂ ਤੋਂ ਚੱਲ ਰਹੇ ਸਨ | 5 ਅਗਸਤ ਨੂੰ ਸ਼ੁਰੂ ਹੋਇਆ ਇਹ ਪ੍ਰੋਗਰਾਮ ਤੁਹਾਨੂੰ ਪੰਜਾਬ ਦੇ ਪਿੰਡਾਂ ਵਿੱਚ ਵੱਸਦੇ ਬੇਹੱਦ ਖੂਬਸੂਰਤ ਟੈਲੇਂਟ ਨੂੰ ਪੇਸ਼ ਕਰ ਰਿਹਾ ਹੈ |