ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ” ਮੱਖਣਾ ” 28 ਸਤੰਬਰ ਨੂੰ ਰਾਤ ਅੱਠ ਵਜੇ ਪੀਟੀਸੀ ਪੰਜਾਬੀ ਤੇ
ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ,ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ ਨਾਂ ਤਾਂ ਚੰਗੇ ਦਿਨ ਬਹੁਤੇ ਦਿਨ ਰਹਿੰਦੇ ਹਨ ਅਤੇ ਨਾਂ ਹੀ ਮਾੜੇ ਦਿਨ ।ਇਹੀ ਕੁਝ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਪੀਟੀਸੀ ਪੰਜਾਬੀ ਦੀ ਪੇਸ਼ਕਸ਼ ਪੀਟੀਸੀ ਬਾਕਸ ਆਫਿਸ ਦੇ ਵਿੱਚ। ਇਸ ਵਾਰ ‘ਮੱਖਣਾ’ ਫਿਲਮ ਦਾ ਪ੍ਰੀਮੀਅਰ 28ਸਤੰਬਰ ਸ਼ੁੱਕਰਵਾਰ ਰਾਤ ਅੱਠ ਵਜੇ ਵਿਖਾਇਆ ਜਾਵੇਗਾ । ਡਾਇਰੈਕਟਰ ਪਵਨ ਪਾਰਖੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ‘ਚ ਤਿੰਨ ਭਰਾਵਾਂ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ ।

ਜਿਸ ‘ਚ ‘ਮੱਖਣਾ’ ਸਭ ਤੋਂ ਛੋਟਾ ਅਤੇ ਅਭੋਲ ਹੁੰਦਾ ਹੈ ਅਤੇ ਫਿਲਮ ਦੀ ਸਾਰੀ ਕਹਾਣੀ ਉਸ ਦੇ ਆਲੇ ਦੁਆਲੇ ਹੀ ਘੁੰਮਦੀ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਭੋਲੇਪਣ ਕਾਰਨ ਕਿਸੇ ਜਾਲ ‘ਚ ਫਸ ਜਾਂਦਾ ਹੈ ਅਤੇ ਉਸ ਨੂੰ ਸਜ਼ਾ ਹੋ ਜਾਂਦੀ ਹੈ । ਤਿੰਨਾਂ ਭਰਾਵਾਂ ਵਿੱਚੋਂ ਇੱਕ ਤਾਂ ਪੜ੍ਹ ਲਿਖ ਕੇ ਪੁਲਿਸ ‘ਚ ਭਰਤੀ ਹੋ ਜਾਂਦਾ ਹੈ ,ਜਦਕਿ ਦੂਜਾ ਨਜਾਇਜ਼ ਤਰੀਕੇ ਨਾਲ ਪੈਸਾ ਕਮਾਉਂਦਾ ਹੈ ਅਤੇ ਇਸ ਦੇ ਨਾਲ ਨਾਲ ਉਹ ਗਲਤ ਸੰਗਤ ‘ਚ ਪੈ ਕੇ ਨਸ਼ੇ ਦਾ ਆਦੀ ਹੋ ਜਾਂਦਾ ਹੈ । ਕਿਵੇਂ ਇੱਕ ਹੱਸਦਾ ਵੱਸਦਾ ਪਰਿਵਾਰ ਮੁਸੀਬਤਾਂ ‘ਚ ਘਿਰ ਜਾਂਦੀ ਹੈ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਇਸ ਫਿਲਮ ‘ਚ ਕੀਤੀ ਗਈ ਹੈ ।

ਮੱਖਣਾ ਦੁਨੀਆਦਾਰੀ ਤੋਂ ਬੇਖਬਰ ਅਤੇ ਅਭੋਲ ਨੌਜਵਾਨ ਹੈ ਜਿਸ ਨਾਲ ਜ਼ਿਆਦਤੀ ਹੁੰਦੀ ਹੈ । ਇਹ ਜ਼ਿਆਦਤੀ ਕਿਉਂ ਹੁੰਦੀ ਹੈ ਅਤੇ ਕਿਉਂ ਬੇਕਸੂਰ ਮੱਖਣਾ ਨੂੰ ਜੇਲ੍ਹ ‘ਚ ਜਾਣਾ ਪੈਂਦਾ ਹੈ ਇਨ੍ਹਾਂ ਸਭ ਸਵਾਲਾਂ ਦੇ ਜਵਾਬ ਜਾਨਣ ਲਈ ਵੇਖਣਾ ਨਾ ਭੁੱਲਣਾ ਪੀਟੀਸੀ ਬਾਕਸ ਆਫਿਸ ਫਿਲਮ ‘ਮੱਖਣਾ’ ਵਿੱਚ । ਸ਼ੁੱਕਰਵਾਰ 28 ਸਤੰਬਰ ਰਾਤ ਨੂੰ ਅੱਠ ਵਜੇ