ਪੀਟੀਸੀ ਬਾਕਸ ਆਫਿਸ ‘ਤੇ ਦਿਨ ਸ਼ੁੱਕਰਵਾਰ ਨੂੰ ਇਸ ਵਾਰ ਵੇਖੋ ਫਿਲਮ ‘ਭੁਲੇਖਾ’ ਰਾਤ 8 ਵਜੇ
ਭੁਲੇਖਾ ਕਈ ਵਾਰ ਕਿਸੇ ਇਨਸਾਨ ਨੂੰ ਪੈ ਜਾਵੇ ਤਾਂ ਉਹ ਇਨਸਾਨ ਆਪਣਾ ਸਭ ਕੁਝ ਗੁਆ ਲੈਂਦਾ ਹੈ । ਪੀਟੀਸੀ ਬਾਕਸ ਆਫਿਸ ‘ਤੇ ਦਿਨ ਸ਼ੁੱਕਰਵਾਰ ਨੂੰ ਇਸ ਵਾਰ ਵੇਖੋ ਫਿਲਮ ‘ਭੁਲੇਖਾ’ ਰਾਤ ਅੱਠ ਵਜੇ ।ਇਸ ਫਿਲਮ ‘ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਫਿਲਮ ਦਾ ਮੁੱਖ ਅਦਾਕਾਰ ਇੱਕ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ ਹੈ । ਇਹ ਭੁਲੇਖਾ ਉਸ ਨੂੰ ਕਿਸ ਮੁਕਾਮ ‘ਤੇ ਪਹੁੰਚਾ ਦਿੰਦਾ ਹੈ ਕਿ ਉਹ ਆਪਣੀ ਅਸਲ ਪ੍ਰੇਮਿਕਾ ਨੂੰ ਭੁੱਲ ਜਾਂਦਾ ਹੈ | ਫਿਲਮ ‘ਚ ਮੁੱਖ ਕਿਰਦਾਰ ਨਿਭਾ ਰਿਹਾ ਅਦਾਕਾਰ ਇੱਕ ਕੰਪਾਊਂਡਰ ਦੇ ਤੌਰ ‘ਤੇ ਕੰਮ ਕਰਦਾ ਹੈ |

View this post on Instagram

Watch PTC Box Office “Bhulekha” on Friday (5th October) @ 8PM only on #PTCPunjabi

A post shared by PTC Punjabi (@ptc.network) on

ਇਸੇ ਮੈਡੀਕਲ ਕੈਂਪ ਦੌਰਾਨ ਉਸ ਨੂੰ ਇੱਕ ਕੁੜੀ ਮਿਲਦੀ ਹੈ । ਜਿਸ ਨਾਲ ਉਸ ਦਾ ਪਿਆਰ ਹੋ ਜਾਂਦਾ ਹੈ ,ਉਨ੍ਹਾਂ ਦਾ ਇਸ ਪਿਆਰ ‘ਚ ਇੱਕ ਹੋਰ ਨਵਾਂ ਮੋੜ ਆਉਂਦਾ ਹੈ ਜਦੋਂ ਇੱਕ ਹੋਰ ਕੁੜੀ ਜਿਸਦੀ ਸ਼ਕਲ ਹੁਬਹੂ ਉਸਦੀ ਅਸਲ ਪ੍ਰੇਮਿਕਾ ਦੀ ਕਾਰਬਨ ਕਾਪੀ ਹੁੰਦੀ ਹੈ ਉਹ ਉਸ ਦੀ ਜ਼ਿੰਦਗੀ ‘ਚ ਆ ਜਾਂਦੀ ਹੈ |

ਨਵਤੇਜ਼ ਸੰਧੂ ਦੀ ਇਸ ਫਿਲਮ ‘ਚ ਕਿਸ ਤਰ੍ਹਾਂ ਦਾ ‘ਭੁਲੇਖਾ’ ਫਿਲਮ ਦੇ ਮੁੱਖ ਅਦਾਕਾਰ ਨੂੰ ਪੈਂਦਾ ਹੈ ਇਹ ਜਾਨਣ ਲਈ ਵੇਖੋ ਪੀਟੀਸੀ ਬਾਕਸ ਆਫਿਸ ‘ਤੇ ਸ਼ੁੱਕਰਵਾਰ ਰਾਤ ਨੂੰ ਅੱਠ ਵਜੇ । ਫਿਲਮ ਦੇ ਕਲਾਕਾਰਾਂ ਨੇ ਵੀ ਇਸ ਫਿਲਮ ਦੇ ਕਿਰਦਾਰਾਂ ਨੂੰ ਜੀਵੰਤ ਬਨਾਉਣ ਲਈ ਕਿੰਨੀ ਮਿਹਨਤ ਕੀਤੀ ਹੈ | ਇਹ ਫਿਲਮ ਦੇ ਵੀਡਿਓਜ਼ ਨੂੰ ਵੇਖ ਕੇ ਸਾਫ ਪਤਾ ਲੱਗਦਾ ਹੈ |