ਇਸ ਵਾਰ ਪੀਟੀਸੀ ਬਾਕਸ ਆਫਿਸ ਤੇ ਵੇਖੋ ਪਿਆਰ ਤੇ ਟਕਰਾਅ ਦੀ ਕਹਾਣੀ “ਰੰਜਿਸ਼” 2 ਨਵੰਬਰ ਰਾਤ 8.00 ਵਜੇ ਸਿਰਫ ਪੀਟੀਸੀ ਪੰਜਾਬੀ ਤੇ |

Written by Anmol Preet

Published on : November 2, 2018 7:14
ਇਸ ਵਾਰ ਪੀਟੀਸੀ ਬਾਕਸ ਆਫਿਸ ਤੇ ਪੰਜਾਬੀ ਫਿਲਮ ‘ਰੰਜਿਸ਼’ ਦਿਖਾਈ ਜਾ ਰਹੀ ਜਾ ਰਹੀ ਹੈ । 2 ਨਵੰਬਰ ਰਾਤ ਦੇ 8.00 ਵਜੇ ਦਿਖਾਈ ਜਾਣ ਵਾਲੀ ਇਸ ਫਿਲਮ ਵਿੱਚ ਪਿਆਰ ਅਤੇ ਟਕਰਾਅ ਨੂੰ ਦਿਖਾਇਆ ਗਿਆ ਹੈ । ਇਸ ਫਿਲਮ ਦੀ ਕਹਾਣੀ ਹਰਜੋਤ ਨਾਂ ਦੇ ਕਰੈਕਟਰ ਦੇ ਆਲੇ ਦੁਆਲੇ ਘੁੰਮਦੀ ਹੈ ।

ਹਰਜੋਤ ਉਹ ਮਾਂ ਹੈ ਜਿਹੜੀ ਇਕੱਲੀ ਰਹਿੰਦੀ ਹੈ, ਉਸ ਦਾ ਘਰਵਾਲਾ ਉਸ ਨੂੰ ਛੱਡ ਦਿੰਦਾ ਹੈ ਪਰ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੇ ਉਸ ਦੀ ਧੀ ਨੂੰ ਰਹਿਣ ਲਈ ਇੱਕ ਜਗ੍ਹਾ ਦੇ ਦਿੰਦੇ ਹਨ ਤਾਂ ਜੋ ਹਰਜੋਤ ਆਪਣੇ ਘਰ ਵਾਲੇ ਦੀ ਜਾਇਦਾਦ ਵਿੱਚੋਂ ਹਿੱਸਾ ਨਾ ਮੰਗੇ । ਉਸ ਦਾ ਘਰ ਵਾਲਾ ਉਸ ਨੂੰ ਗੁਜ਼ਾਰੇ ਲਈ ਕੁਝ ਪੈਸੇ ਵੀ ਦਿੰਦਾ ਹੈ ।ਇਸ ਸਭ ਤੋਂ ਬਾਅਦ ਹਰਜੋਤ ਦਾ ਇੱਕ ਮਕਸਦ ਰਹਿ ਜਾਂਦਾ ਹੈ , ਉਹ ਇਹ ਕਿ ਉਹ ਆਪਣੀ ਧੀ ਮੇਹਰ ਨੂੰ ਹਰ ਖੁਸ਼ੀ ਦੇਵੇ । ਹਰਜੋਤ ਵਧੀਆ ਭਵਿੱਖ ਲਈ ਬੱਚਿਆਂ ਨੂੰ ਟਿਊਂਸ਼ਨ ਪੜਾਉਂਦੀ ਹੈ ।

ਇਸ ਤਰ੍ਹਾਂ ਕਈ ਸਾਲ ਬੀਤ ਜਾਂਦੇ ਹਨ ਪਰ ਇੱਕ ਦਿਨ ਹਰਜੋਤ ਦੇ ਘਰ ਦਾ ਕੋਈ ਦਰਵਾਜ਼ਾ ਖੜਕਾਉਂਦਾ ਹੈ ।ਹਰਜੋਤ ਦੇਖਦੀ ਹੈ ਕਿ ਉਸ ਦਾ ਘਰਵਾਲਾ ਸਾਹਮਣੇ ਖੜਾ ਹੁੰਦਾ ਹੈ । ਉਹ ਹਰਜੋਤ ਨੂੰ ਕਹਿੰਦਾ ਹੈ ਕਿ ਉਹ ਉਸ ਲਈ ਕੁਝ ਵੀ ਕਰ ਸਕਦਾ ਹੈ ਪਰ ਹਰਜੋਤ ਨਹੀਂ ਮੰਨਦੀ । ਉਸ ਦਾ ਘਰ ਵਾਲਾ ਹਰਜੋਤ ਦੇ ਨਾਲ ਹੀ ਰਹਿੰਦਾ ਹੈ ਤੇ ਉਸ ਦਾ ਦਿਲ ਜਿੱਤਣ ਦੀ ਦੀ ਕੋਸ਼ਿਸ਼ ਕਰਦਾ ਹੈ । ਸੋ ਇਸ ਫਿਲਮ ਦੀ ਕਹਾਣੀ ਇਸੇ ਤਰਾਂ ਅੱਗੇ ਵੱਧਦੀ ਹੈ ਤੇ ਦੱਸਦੀ ਹੈ ਕਿ ਕਿਸੇ ਔਰਤ ਨੂੰ ਸਿਰਫ ਰਹਿਣ ਲਈ ਘਰ ਜਾਂ ਫਿਰ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਔਰਤ ਨੂੰ ਕਿਸੇ ਦੇ ਪਿਆਰ ਦੀ ਵੀ ਜ਼ਰੂਰਤ ਹੁੰਦੀ ਹੈ । ਇਸ ਫਿਲਮ ਦਾ ਨਿਰਦੇਸ਼ਨ ਅਦਿਤੀ ਦਧਿਚ ਨੇ ਕੀਤਾ ਹੈ ।ਸੋ ਤੁਸੀਂ ਵੀ ਇਸ ਫਿਲਮ ਨੂੰ ਦੇਖੋ ਸਿਰਫ ਪੀਟੀਸੀ ਪੰਜਾਬੀ ‘ਤੇ ।Be the first to comment

Leave a Reply

Your email address will not be published.


*