ਵੰਡ ਦੇ ਦੌਰਾਨ ਦੋਨਾਂ ਮੁਲਕਾਂ ਦੇ ਲੋਕਾਂ ਨੇ ਜੋ ਪੀੜ ਹੰਡਾਈ, ਵੇਖੋ ਪੀਟੀਸੀ ਬਾਕਸ ਆਫਿਸ ਦੀ ਖਾਸ ਪੇਸ਼ਕਸ਼ ‘ਰਾਵੀ ਪਾਰ’
ਪੀਟੀਸੀ  PTC ਪੰਜਾਬੀ ਲੈ ਕੇ ਆ ਰਿਹਾ ਹੈ ਆਪਣੀ ਖਾਸ ਪੇਸ਼ਕਸ਼ ਪੀਟੀਸੀ ਬਾਕਸ ਆਫਿਸ ‘ਰਾਵੀ ਪਾਰ’। ਇਸ ਖਾਸ ਪੇਸ਼ਕਸ਼ ‘ਚ ਅਸੀਂ ਤੁਹਾਨੂੰ ਦਿਖਾਵਾਂਗੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੌਰਾਨ ਜੋ ਸੰਤਾਪ ਦੋਨਾਂ ਮੁਲਕਾਂ ਦੇ ਬਸ਼ਿੰਦਿਆਂ ਨੇ ਆਪਣੇ ਪਿੰਡੇ ‘ਤੇ ਹੰਢਾਇਆ ।ਵੰਡ ਦੇ ਦੌਰਾਨ ਦੋਨਾਂ ਮੁਲਕਾਂ ਦੇ ਲੋਕਾਂ ਨੇ ਜੋ ਪੀੜ ਹੰਡਾਈ ਉਸ ਨੂੰ ‘ਰਾਵੀ ਪਾਰ’ ‘ਚ ਬਾਖੂਬੀ ਦਰਸਾਉਣ ਦੀ ਕੋਸ਼ਿਸ਼ ਫਿਲਮ ਦੇ ਡਾਇਰੈਕਟਰ ਪਰਮ ਸ਼ਿਵ ਨੇ ਕੀਤੀ ਹੈ ।

Watch PTC Box Office "Raavi Paar" on Friday (31st August) @ 8.15PM only on #PTCPunjabi #PTCBoxOffice #RaaviPaar #PTCPunjabi #PTCNetwork

A post shared by PTC Punjabi (@ptc.network) on

ਇਸ ਫਿਲਮ ਦੀ Movie ਕਹਾਣੀ ‘ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਛੋਟਾ ਮੁਸਲਿਮ ਮੁੰਡਾ ਕਿਵੇਂ ਵੰਡ ਦੌਰਾਨ ਪੰਜਾਬ ‘ਚ ਰਹਿ ਜਾਂਦੀ ਹੈ ਅਤੇ ਇੱਕ ਸਿੱਖ ਪਰਿਵਾਰ ਉਸ ਮੁੰਡੇ ਨੂੰ ਬਚਾਉਂਦਾ ਹੈ ਅਤੇ ਉਸ ਨੂੰ ਵਾਪਸ ਉਸਦੇ ਘਰ ਵਾਲਿਆਂ ਤੱਕ ਸੁਰੱਖਿਅਤ ਵਾਪਸ ਪਹੁੰਚਾਉਂਦਾ ਹੈ ।ਡਾਇਰੈਕਟਰ ਪਰਮ ਸ਼ਿਵ ਨੇ 1947 ਦੇ ਦੌਰਾਨ ਦੋਨਾਂ ਮੁਲਕਾਂ ਦੇ ਬਸ਼ਿੰਦਿਆਂ ਦੇ ਦਰਦ ਨੂੰ ਬਹੁਤ ਹੀ ਬਾਖੂਬੀ ਢੰਗ ਨਾਲ ਫਿਲਮਾਇਆ ਹੈ ।

 

ਰਾਵੀ’ ਇੱਕ ਨਦੀ ਦਾ ਨਾਂਅ ਹੈ ਜੋ ਕਿ ਵੰਡ ਦੌਰਾਨ ਪਾਕਿਸਤਾਨ ਦੇ ਹਿੱਸੇ ਆਈ ਸੀ ।ਫਿਲਮ ਦੀ ਪੂਰੀ ਕਹਾਣੀ ਇੱਕ ਲੜਕੇ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ  ਰਾਵੀ ਦੇ ਜ਼ਰੀਏ ਪੰਜਾਬ ਪਹੁੰਚ ਜਾਂਦਾ ਹੈ ।ਸੋ ਅਜਿਹੀਆਂ ਹੀ ਕਹਾਣੀਆਂ ਨੁੰ ਦਰਸਾਉਂਦਾ ਹੈ ਪੀਟੀਸੀ ਬਾਕਸ ਆਫਿਸ ‘ਰਾਵੀ ਪਾਰ’ ਕਿਉਂਕਿ ਵੰਡ ਸਮੇਂ ਜੋ ਦਰਦ ਲੋਕਾਂ ਨੇ ਹੰਡਾਇਆ ,ਉਸ ਦਰਦ ਦੀ ਟੀਸ ਅੱਜ ਵੀ ਉਨ੍ਹਾਂ ਲੋਕਾਂ ਦੇ ਦਿਲਾਂ ‘ਚ ਬਰਕਰਾਰ ਹੈ ।