ਵੇਖੋ ਜੀਤ ਅਤੇ ਸਿੱਮੀ ਦੇ ਪਿਆਰ ਅਤੇ ਹਮਦਰਦੀ ਦੀ ਦਿਲਚਸਪ ਕਹਾਣੀ ਪੀਟੀਸੀ ਬਾਕਸ ਆਫ਼ਿਸ ਦੀ ਪੇਸ਼ਕਸ਼ ” ਰਿਹਾ “
ਪਿਆਰ ਨੂੰ ਅਸਲ ਵਿੱਚ ਸਬਰ ਅਤੇ ਤਿਆਗ ਚਾਹੀਦਾ ਹੁੰਦਾ ਹੈ ਅਤੇ ਇਸਨੂੰ ਕਈ ਪਰਿਕਸਾਵਾਂ ਵਿੱਚੋ ਗੁਜਰਨਾ ਪੈਂਦਾ ਹੈ | ਪੀਟੀਸੀ ਨੈੱਟਵਰਕ ਲੈਕੇ ਆ ਰਿਹਾ ਹੈ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ” ਰਿਹਾ ” | ” ਰਿਹਾ ” ਪਿਆਰ ਦੇ ਸਫਰ ਦੀ ਤੁਲਨਾ ਕਰਦਾ ਹੈ | ਇਹ ਕਹਾਣੀ ਜੀਤ ਅਤੇ ਸਿੱਮੀ ਦੇ ਪਿਆਰ ਨੂੰ ਦਰਸਾਉਂਦੀ ਹੈ | ਜੀਤ ਬੱਸ ‘ਚ ਬੈਠ ਕੇ ਆਪਣੇ ਅਤੀਤ ਦੇ ਬਾਰੇ ਸੋਚਦਾ ਹੈ | ਜੀਤ ਆਰਮੀ ਵਿੱਚ ਨੌਕਰੀ ਕਰਦਾ ਹੈ ਅਤੇ ਉਹ ਫੌਜੀ ਹੈ | ਜੀਤ ਨੂੰ ਸਿੱਮੀ ਨਾਮ ਦੀ ਲੜਕੀ ਨਾਲ ਪਿਆਰ ਹੋ ਜਾਂਦਾ ਹੈ | ਜੀਤ ਆਪਣੀ ਨਜ਼ਦੀਕੀ ਦੋਸਤ ਕਿੰਦਾ ਦੀ ਮਦਦ ਨਾਲ ਸਿੱਮੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ ਹੈ ਅਤੇ ਤਕਦੀਰ ਦੋਨਾਂ ਨੂੰ ਇਕੱਠੇ ਕਰ ਦਿੰਦੀ ਹੈ ਅਤੇ ਇਹਨਾਂ ਦਾ ਵਿਆਹ ਹੋ ਜਾਂਦਾ ਹੈ |

ਹੁਣ ਜੀਤ ਨੂੰ ਲੱਗਦਾ ਹੈ ਕਿ ਉਹ ਦੁਨੀਆ ਦਾ ਸੱਭ ਤੋਂ ਚੰਗੀ ਕਿਸਮਤ ਵਾਲਾ ਇਨਸਾਨ ਹੈ ਜਿਸਦੀ ਉਸਦੇ ਸੁਪਨਿਆਂ ਦੀ ਲੜਕੀ ਨਾਲ ਸਾਰੀ ਜ਼ਿੰਦਗੀ ਗੁਜਰੇਗੀ | ਪਰ ਉਸਦੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਹੁੰਦਾ ਹੈ | ਬਾਰਡਰ ਤੇ ਕੁਝ ਪ੍ਰੇਸ਼ਾਨੀ ਕਾਰਨ ਉਸਨੂੰ ਵਾਪਿਸ ਬਾਰਡਰ ਤੇ ਬੁਲਾ ਲਿਆ ਜਾਂਦਾ ਹੈ | ਇਸ ਕਾਰਨ ਉਹ ਦੋਵੇ ਉਦਾਸ ਹੋ ਜਾਂਦੇ ਹਨ ਅਤੇ ਇੱਕ ਦੂਜੇ ਨਾਲ ਵਾਅਦਾ ਕਰਦੇ ਹਨ ਕਿ ਆਡੀਓ ਕੈਸੇਟ ਦੁਆਰਾ ਉਹ ਆਪਣੇ ਪਿਆਰ ਅਤੇ ਭਾਵਨਾਵਾਂ ਨੂੰ ਇੱਕ ਦੂਜੇ ਤੱਕ ਪੁਚਾਉਂਦੇ ਰਹਿਣਗੇ | ਇਹ ਦੂਰੀ ਵੀ ਓਹਨਾ ਨੂੰ ਇੱਕ ਦੂਜੇ ਤੋਂ ਜੁਦਾ ਨਹੀਂ ਕਰ ਪੈ ਅਤੇ ਸਿੱਮੀ ਹੁਣ ਜੀਤ ਦੇ ਵਾਪਿਸ ਆਉਣ ਦੇ ਦਿਨ ਅਤੇ ਘੰਟੇ ਗਿਣਦੀ ਰਹਿੰਦੀ ਹੈ | ਇੱਕ ਦਿਨ ਸਿੱਮੀ ਨੂੰ ਖ਼ਬਰ ਮਿਲਦੀ ਹੈ ਕਿ ਜੀਤ ਬਾਰਡਰ ਤੇ ਲੜਾਈ ਦੇ ਦੌਰਾਨ ਲਾਪਤਾ ਹੋ ਗਿਆ ਹੈ | ਇਸ ਤੋਂ ਬਾਅਦ ਅਚਾਨਕ ਹੀ ਸਿੱਮੀ ਦੀ ਜ਼ਿੰਦਗੀ ਹਨੇਰੇ ਵਿੱਚ ਚਲੀ ਜਾਂਦੀ ਹੈ ਅਤੇ ਸਿੱਮੀ ਬੁਰੀ ਤਰਾਂ ਨਾਲ ਟੁੱਟ ਜਾਂਦੀ ਹੈ |

ਦਿਨ ਬੀਤਦੇ ਗਏ ਪਰ ਜੀਤ ਵਾਪਿਸ ਨਹੀਂ ਆਇਆ ਅਤੇ ਸੱਭ ਨੇਂ ਇਹ ਮੰਨ ਲਿਆ ਕਿ ਜੀਤ ਮਰ ਚੁੱਕਾ ਹੈ | ਪਰ ਸਿੱਮੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿਉਕਿ ਉਸਨੇ ਖੁਦ੍ਹ ਨੂੰ ਵਾਅਦਾ ਕੀਤਾ ਸੀ ਕਿ ਇੱਕ ਦਿਨ ਉਸਦਾ ਪਿਆਰ ਜੀਤ ਉਸਨੂੰ ਵਾਪਿਸ ਮਿਲ ਜਾਏਗਾ ਅਤੇ ਉਹ ਆਪਣੀ ਖੂਬਸੂਰਤ ਜ਼ਿੰਦਗੀ ਨੂੰ ਫਿਰ ਤੋਂ ਸ਼ੁਰੂ ਕਰਨਗੇ | ਫਿਰ ਇੱਕ ਦਿਨ ਜੀਤ ਘਰ ਵਾਪਿਸ ਆ ਜਾਂਦਾ ਹੈ ਪਰ ਉਸਨੂੰ ਸਿੱਮੀ ਕਿਧਰੇ ਨਜਰ ਨਹੀਂ ਆਉਂਦੀ | ਸਿੱਮੀ ਆਖਿਰ ਕਿਥੇ ਗਈ ਕਿ ਉਸਦਾ ਕੀਤੇ ਹੋਰ ਵਿਆਹ ਹੋ ਗਿਆ ਸੀ ਜਾਂ ਉਸ ਨਾਲ ਸਮਾਜ ਨੇਂ ਕੁਝ ਗ਼ਲਤ ਕੀਤਾ ਸੀ ਜਾਂ ਫਿਰ ਉਹ ਵੀ ਮਰ ਗਈ ਸੀ ? ਪਿਆਰ ਅਤੇ ਹਮਦਰਦੀ ਦੀ ਇਹ ਦਿਲਚਸਪ ਕਹਾਣੀ ਸੋਹਣੇ ਰੂਪ ਨਾਲ ” ਗੌਰਵ ਰਾਣਾ ” ਦੁਆਰਾ ਨਿਰਦੇਸਿਤ ਕੀਤਾ ਗਿਆ ਹੈ | ਇਸ ਦਿਲਚਸਪ ਕਹਾਣੀ ਦਾ ਅੰਤ ਜਾਨਣ ਲਈ ਵੇਖਣਾ ਭੁੱਲਣਾ ਪੀਟੀਸੀ ਬਾਕਸ ਆਫਿਸ ਦੀ ਫ਼ਿਲਮ ” ਰਿਹਾ ” ਅੱਜ ਰਾਤ 8:00 ਵਜੇ ਸਿਰਫ ਪੀਟੀਸੀ ਪੰਜਾਬੀ ਤੇ |