ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਸਟੂਡਿਓ ਰਾਊਂਡ ਵਿੱਚ ਵਿਆਹ ਵਾਲੇ ਗੀਤਾਂ ਦਾ ਮੁਕਾਬਲਾ
sachin ahuja
sachin ahuja

ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਸਟੂਡਿਓ ਰਾਊਂਡ ਵਿੱਚ ਇਸ ਵਾਰ ਵਿਆਹ ਵਾਲੇ ਗੀਤਾਂ ਦਾ ਮੁਕਾਬਲਾ ਹੋਣ ਜਾ ਰਿਹਾ ਹੈ । ਇਹ ਮੁਕਾਬਲਾ ਕਾਫੀ ਫਸਵਾਂ ਲੱਗ ਰਿਹਾ ਹੈ ਕਿਉਂਕਿ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਰ ਮੁੰਡੇ ਕੁੜੀ ਦਾ ਗਾਣਾ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੰਦਾ ਹੈ ।ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਮੁੰਡੇ ਕੁੜੀਆਂ ਵਿੱਚੋਂ ਕੌਣ ਵਿਆਹ ਵਾਲੇ ਗੀਤ ਗਾਉਣ ਦਾ ਦਮ ਰੱਖਦਾ ਹੈ ਇਹ ਪਰਖਣ 19  ਫਰਵਰੀ ਨੂੰ ਆ ਰਹੇ ਹਨ  ਜੱਜ ਸਚਿਨ ਅਹੁਜਾ, ਗਾਇਕ ਮਲਕੀਤ ਸਿੰਘ, ਗਾਇਕ ਪ੍ਰਭ ਗਿੱਲ ਤੇ ਕਮਲ ਖਾਨ ।

ਹੋਰ ਵੇਖੋ :ਆਲ ਇੰਡੀਆ ਸਿਨੇ ਵਰਕਰ ਐਸੋਸ਼ੀਏਸ਼ਨ ਨੇ ਕੀਤਾ ਐਲਾਨ, ਪਾਕਿਸਤਾਨੀ ਅਦਾਕਾਰਾਂ ‘ਤੇ ਪਿਆ ਅਸਰ, ਫਿਲਮਾਂ ‘ਚ ਕੰਮ ਕਰਨ ‘ਤੇ ਲੱਗੀ ਪਾਬੰ

ਵਿਆਹ ਵਾਲੇ ਗੀਤਾਂ ਨਾਲ ਪਏਗੀ ਧਮਾਲ।ਵੇਖਣਾ ਨਾ ਭੁੱਲਣਾ #VoiceOfPunjab #Season9 ਅੱਜ ਸ਼ਾਮ 7:30 ਵਜੇ ਸਿਰਫ਼ #PTCPunjabi 'ਤੇ #VoiceOfPunjab #Season9 #PTCPunjabi #PTCNetwork

Posted by PTC Punjabi on Monday, February 18, 2019

ਵਿਆਹ ਵਾਲੇ ਗੀਤਾਂ ਦੇ ਮੁਕਾਬਲੇ ‘ਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਸੇ ਦੇ ਘੱਟਦੇ ਹਨ ਪੁਆਇੰਟ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 19  ਫਰਵਰੀ ਨੂੰ ਪੀਟੀਸੀ ਪੰਜਾਬੀ ‘ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7.30 ਵਜੇ ।ਇਸ ਰਾਊਂਡ ਵਿੱਚ ਪਾਸ ਹੋਏ ਮੁੰਡੇ ਕੁੜੀਆਂ ਹੀ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਅਗਲੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ ।ਸੋ ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ।

prabh gill
prabh gill