ਸਾਰਾ ਗੁਰਪਾਲ ਦੀਆਂ ਇਹ ਅਦਾਵਾਂ ਨਹੀਂ ਵੇਖੀਆਂ ਹੋਣਗੀਆਂ ਤੁਸੀਂ,ਵੇਖੋ ਵੀਡਿਓ

Written by Shaminder k

Published on : December 6, 2018 6:59
ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।ਇਸ ਵੀਡਿਓ ‘ਚ ਸਾਰਾ ਬੇਹੱਦ ਖੁਬਸੂਰਤ ਨਜ਼ਰ ਆ ਰਹੀ ਸੀ ।ਇਸ ਵੀਡਿਓ ‘ਚ ਉਹ ਵੱਖੋ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੀ ਹੈ । ਵੀਡਿਓ ‘ਚ ਸਾਰਾ ਨੇ ਕਿਤੇ ਸ਼ਾਰਟ ਸਕਰਟ ਪਾਈ ਹੋਈ ਹੈ ਅਤੇ ਕਿਤੇ ਹੋਰ ਕਿਸੇ ਡਰੈੱਸ ‘ਚ ਨਜ਼ਰ ਆ ਰਹੀ ਹੈ ।ਇਸ ਵੀਡਿਓ ‘ਚ ਸਾਰਾ ਨੇ ਕਾਲੇ ਰੰਗ ਦਾ ਪਰਾਂਦਾ ਸਾਡੇ ਸੱਜਣਾ ਨੇ ਲਿਆਂਦਾ ਮੈਂ ਚੁੰਮ ਚੁੰਮ ਰੱਖਦੀ ਫਿਰਾਂ ‘ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰ ਰਹੀ ਹੈ ।

ਸਾਰਾ ਦੇ ਇਸ ਅੰਦਾਜ਼ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਕਈਆਂ ਲੋਕਾਂ ਨੇ ਇਸ ਵੀਡਿਓ ‘ਤੇ ਕਮੈਂਟਸ ਵੀ ਕੀਤੇ ਨੇ ।
ਸਾਰਾ ਗੁਰਪਾਲ ਦਾ ਜਨਮ ਹਰਿਆਣਾ ਦੇ ਰਤੀਆ ‘ਚ ਨਵੰਬਰ ‘ਚ ਹੋਇਆ । ਉਨਾਂ ਦਾ ਬਚਪਨ ਦਾ ਨਾਂਅ ਰਚਨਾ ਹੈ । ਉਨਾਂ ਨੇ ਆਪਣੀ ਬੀ.ਏ ਦੀ ਪੜਾਈ ਚੰਡੀਗੜ ‘ਚ ਹਾਸਲ ਕੀਤੀ ।ਇਸ ਤੋਂ ਬਾਅਦ ਉਨਾਂ ਨੇ ਮਾਡਲਿੰਗ ਦੀ ਦੁਨੀਆਂ ‘ਚ ਕਦਮ ਰੱਖਿਆ ।

sara gupral

ਉਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ੨੦੧੪ ‘ਚ ਆਪਣੇ ਪਹਿਲੇ ਗੀਤ ‘ਪਰਾਂਦੇ’ ਨਾਲ ਕੀਤੀ । ਇਸ ਤੋਂ ਬਾਅਦ ਉਨਾਂ ਨੇ ਪਹਿਲੀ ਫਿਲਮ ‘ਡਰਾਮਾ ਕੁਈਨ’ ਵਿੱਚ ਕੰਮ ਕੀਤਾ ।ਇੰਝ ਲਗਾਤਾਰ ਉਹ ਕਾਮਯਾਬੀ ਦੀ ਇਬਾਰਤ ਲਿਖਦੀ ਗਈ ਅਤੇ ਕਈ ਮਿਊਜ਼ਿਕ ਐਲਬਮ’ਚ ਕੰਮ ਕੀਤਾ ।ਇਸ ਸੋਹਣੀ ਸੁੱਨਖੀ ਪੰਜਾਬਣ ਨੇ ਜਿੱਥੇ ਮਿਊਜ਼ਿਕ ਐਲਬਮ ‘ਚ ਕੰਮ ਕਰਕੇ ਕਈ ਆਪਣੀਆਂ ਅਦਾਵਾਂ ਦੇ ਜਲਵੇ ਦਿਖਾਏ ਉੱਥੇ ਫਿਲਮ ‘ਡਰਾਮਾ ਕੂਈਨ’ ਵਿੱਚ ਕੰਮ ਕਰਕੇ ਅਦਾਕਾਰੀ ਦੇ ਖੇਤਰ ਵਿੱਚ ਵੀ ਨਾਮ ਕਮਾਇਆ ।ਉਹ ਹੁਣ ਤੱਕ ਕਈ ਮਿਊਜ਼ਿਕ ਐਲਬਮ ‘ਚ ਕੰਮ ਕਰ ਚੁੱਕੇ ਹਨ ਅਤੇ ਲਗਾਤਾਰ ਕਈ ਮਿਊਜਿਕ ਐਲਬਮ ਵਿੱਚ ਕੰਮ ਕਰ ਰਹੇ ਹਨ ।Be the first to comment

Leave a Reply

Your email address will not be published.


*