ਇਸ ਵਾਰ ਵੇਖੋ ਸਿਰਜਨਹਾਰੀ ‘ਚ ਗਤਕੇ ‘ਚ ਮਹਾਰਤ ਹਾਸਿਲ ਕਰਨ ਵਾਲੀ ਗੁਰਵਿੰਦਰ ਕੌਰ ਦੀ ਕਹਾਣੀ
ਸਿਰਜਨਹਾਰੀ ‘ਚ ਇਸ ਵਾਰ ਵੇਖੋ ਇੱਕ ਅਜਿਹੀ ਮੁਟਿਆਰ ਦੀ ਕਹਾਣੀ ਜਿਸ ਨੇ ਗਤਕੇ ਦੀ ਖੇਡ ਨੂੰ ਅਪਣਾ ਕੇ ਔਰਤਾਂ ਪ੍ਰਤੀ ਮਰਦ ਪ੍ਰਧਾਨ ਸਮਾਜ ਦੀ ਨਾ ਸਿਰਫ ਸੋਚ ਬਦਲੀ ਬਲਕਿ ਇਸ ਖੇਡ ਪ੍ਰਤੀ ਉਸ ਦਾ ਜਨੂੰਨ ਏਨਾ ਜ਼ਿਆਦਾ ਹੈ ਕਿ ਕਈ ਵਾਰ ਇਸ ਖੇਡ ਨੂੰ ਖੇਡਣ ਦੌਰਾਨ ਉਸ ਨੂੰ ਸੱਟਾਂ ਵੀ ਲੱਗੀਆਂ ਪਰ ਇਸ ਸਭ ਦੇ ਬਾਵਜੂਦ ਉਸ ਨੇ ਜ਼ਿੰਦਗੀ ‘ਚ ਕਦੇ ਵੀ ਹਾਰ ਮੰਨਣਾ ਨਹੀਂ ਸਿੱਖਿਆ ਅਤੇ ਇਸ ਖੇਡ ਪ੍ਰਤੀ ਉਹ ਸਮਰਪਿਤ ਰਹੀ ਅਤੇ ਅੱਜ ਉਹ ਗਤਕੇ ‘ਚ ਏਨੀ ਨਿਪੁੰਨ ਹੋ ਚੁੱਕੀ ਹੈ ਕਿ ਉਹ ਗਤਕੇ ਦੇ ਵੱਡੇ-ਵੱਡੇ ਮਹਾਂਰਥੀਆਂ ਨੂੰ ਮਾਤ ਪਾ ਦਿੰਦੀ ਹੈ ।

ਹੋਰ ਵੇਖੋ : ਇਸ ਵਾਰ ‘ਸਿਰਜਨਹਾਰੀ’ ‘ਚ ਵੇਖੋ ਮਲਿਕਾ ਹਾਂਡਾ ਅਤੇ ਖੁਸ਼ਬੀਰ ਕੌਰ ਦੇ ਸੰਘਰਸ਼ ਦੀ ਕਹਾਣੀ

ਜੀ ਹਾਂ ਗਤਕੇ ਪ੍ਰਤੀ ਇਸ ਤਰ੍ਹਾਂ ਦਾ ਜਨੂੰਨ ਰੱਖਣ ਵਾਲੀ ਇਹ ਮੁਟਿਆਰ ਹੈ ਗੁਰਵਿੰਦਰ ਕੌਰ । ਬਚਪਨ ‘ਚ ਹੀ ਕੁਝ ਵੱਖਰਾ ਕਰਨ ਦੀ ਚੇਟਕ ਉਸ ਨੂੰ ਸੀ ਅਤੇ ਆਪਣੀ ਵੱਖਰੀ ਪਛਾਣ ਬਨਾਉਣ ਲਈ ਉਸ ਨੇ ਦਿਨ ਰਾਤ ਇੱਕ ਕਰ ਦਿੱਤਾ ਅਤੇ ਆਖਿਰਕਾਰ ਉਹ ਸਿੱਖੀ ਦੀ ਇਸ ਰਿਵਾਇਤੀ ਖੇਡ ਨੂੰ ਸੁਰਜਿਤ ਕਰਨ ‘ਚ ਕਾਮਯਾਬ ਰਹੀ । ਗਤਕੇ ਦੇ ਅਜਿਹੇ ਦਾਅ ਪੇਚ ਗੁਰਵਿੰਦਰ ਜਾਣਦੀ ਹੈ ਕਿ ਵੱਡੇ ਵੱਡਿਆਂ ਨੂੰ ਗਤਕੇ ਰਾਹੀਂ ਮਾਤ ਪਾਉਂਦੀ ਹੈ ।

ਹੋਰ ਵੇਖੋ :ਆਪਣੀ ਦੁਲਹਨ ਨੂੰ ਵਿਆਹੁਣ ਲਈ ਨਿਕ ਜੋਨਸ ਭਾਰਤ ਪਹੁੰਚੇ ,ਪ੍ਰਿਯੰਕਾ ਨੇ ਕੁਝ ਇਸ ਤਰ੍ਹਾਂ ਕੀਤਾ ਸਵਾਗਤ

ਗਤਕੇ ‘ਚ ਮਹਾਰਤ ਹਾਸਲ ਕਰਨ ਲਈ ਗੁਰਵਿੰਦਰ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਜਦੋਂ ਉਨ੍ਹਾਂ ਨੇ ਇਸ ਨੂੰ ਆਪਣੇ ਜੀਵਨ ‘ਚ ਅਪਨਾਉਣ ਦੀ ਸ਼ੁਰੂਆਤ ਕੀਤੀ ਤਾਂ ਉਸ ਨੂੰ ਲੋਕਾਂ ਦੀਆਂ ਕਿਹੜੀਆਂ –ਕਿਹੜੀਆਂ ਗੱਲਾਂ ਸੁਣਨੀਆਂ ਪਈਆਂ । ਇਸ ਸਭ ਨੂੰ ਜਾਨਣ ਲਈ ਵੇਖੋ ਸਿਰਜਨਹਾਰੀ ।ਇਸ ਸ਼ਨਿੱਚਰਵਾਰ 24 ਨਵੰਬਰ ਸ਼ਾਮ ਸੱਤ ਵਜੇ ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ ‘ਤੇ ।