ਸਿਰਜਨਹਾਰੀ ‘ਚ ਇਸ ਵਾਰ ਵੇਖੋ ਹਰਸਿਮਰਤ ਕੌਰ ਬਾਦਲ ਅਤੇ ਗੁਰਜੋਤ ਕੌਰ ਨੂੰ

author-image
Shaminder
New Update
NULL

ਸਿਰਜਨਹਾਰੀ ‘ਚ ਇਸ ਵਾਰ ਵੇਖੋ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਨੰਨ੍ਹੀ ਛਾਂ ਫਾਊਂਡੇਸ਼ਨ ਚਲਾਈ ਹੋਈ ਹੈ ਅਤੇ ਇਹ ਸੰਸਥਾ ਦੋ ਹਜ਼ਾਰ ਅੱਠ ਤੋਂ ਕੰਮ ਕਰ ਰਹੀ ਹੈ । ਇਸ ਸੰਸਥਾ ਵੱਲੋਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਦਾ ਸੰਤੁਲਨ ਬਣਾਏ ਰੱਖਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ । ਇਹੀ ਨਹੀਂ ਇਸ ਸੰਸਥਾ ਵੱਲੋਂ ਬੱਚੀਆਂ ਪ੍ਰਤੀ ਲੋਕਾਂ ਨੂੰ ਸੋਚ ਬਦਲਣ ਲਈ ਜਾਗਰੂਕਤਾ ਮੁਹਿੰਮਾ ਵੀ ਸਮੇਂ-ਸਮੇਂ ‘ਤੇ ਚਲਾਈਆਂ ਜਾ ਰਹੀਆਂ ਨੇ ।

ਹੋਰ ਵੇਖੋ:ਰੈਸਲਿੰਗ ਪ੍ਰਤੀ ਕਿਵੇਂ ਬਦਲੀ ਸੀ ਸਮਾਜ ਦੀ ਸੋਚ ਨਵਜੋਤ ਕੌਰ ਨੇਂ ! ਜਾਨਣ ਲਈ ਵੇਖੋ ” ਸਿਰਜਨਹਾਰੀ “

ਇਸ ਤੋਂ ਇਲਾਵਾ ਇਨਸਾਨੀਅਤ ਦੀ ਭਲਾਈ ਲਈ ਹੋਰ ਵੀ ਕਈ ਕਾਰਜ ਕੀਤੇ ਜਾ ਰਹੇ ਨੇ । ਇਹੀ ਨਹੀਂ ਵਾਤਾਵਰਣ ਨੂੰ ਬਚਾਉਣ ਲਈ ਵੀ ਸੰਸਥਾ ਕਈ ਕੋਸ਼ਿਸ਼ਾਂ ਕਰ ਰਹੀ ਹੈ । ਧੀਆਂ ਬਚਾਓ,ਰੁੱਖ ਲਗਾਓ ਦਾ ਨਾਅਰਾ ਹਰਸਿਮਰਤ ਕੌਰ ਬਾਦਲ ਵੱਲੋਂ ਚਲਾਈ ਜਾ ਰਹੀ ਸੰਸਥਾ ਵੱਲੋਂ ਦਿੱਤਾ ਜਾ ਰਿਹਾ ਹੈ ।

Advertisment

harsimrat kaur badal

ਇਸ ਤੋਂ ਇਲਾਵਾ ਸਿਰਜਨਹਾਰੀ ‘ਚ ਇੱਕ ਹੋਰ ਸ਼ਖਸੀਅਤ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ । ਪੰਜਾਬ ਦੇ ਪ੍ਰਸਿੱਧ ਪੰਜਾਬੀ ਅਖਬਾਰ ਅਜੀਤ ਦੀ ਸੀਨੀਅਰ ਕਾਰਜਕਾਰੀ ਅਧਿਕਾਰੀ ਦੇ ਤੌਰ ‘ਤੇ ਕੰਮ ਕਰ ਰਹੇ ਗੁਰਜੋਤ ਕੌਰ ਦੇ ਨਾਲ ।ਉਹ ਅਜੀਤ ਅਖਬਾਰ ‘ਚ ਕਾਰਜਕਾਰੀ ਅਧਿਕਾਰੀ ਦੇ ਨਾਲ-ਨਾਲ ਇੱਕ ਸਮਾਜ ਸੇਵੀ ਦੇ ਤੌਰ ‘ਤੇ ਵੀ ਕੰਮ ਕਰ ਰਹੇ ਹਨ ।

gurjot kaur

ਉਹ ਪੀਟੀਸੀ ਪੰਜਾਬੀ ਦੇ ਲੜੀਵਾਰ ਪ੍ਰੋਗਰਾਮ 2018 ਦੇ ਜਿਊਰੀ ਵੀ ਹਨ ।ਸਮਾਜ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਇਨ੍ਹਾਂ ਸਿਰਜਨਹਾਰੀਆਂ ਨੂੰ ਵੇਖਣਾ ਨਾ ਭੁੱਲਣਾ ਇਸ ਐਤਵਾਰ ਸ਼ਾਮ ਸੱਤ ਵਜੇ ਪ੍ਰੋਗਰਾਮ ਸਿਰਜਨਹਾਰੀ ‘ਚ ਦਿੱਵਿਆ ਦੱਤਾ ਦੇ ਨਾਲ ਪੀਟੀਸੀ ਪੰਜਾਬੀ ‘ਤੇ ।

 

ptc-punjabi-canada sirjanhaari ptc-punjabi
Advertisment