ਨਿੱਕੀ ਪਵਨ ਕੌਰ ਨੇਂ ਕਿਵੇਂ ਕੀਤੀ ਸੀ ਜਰੂਰਤਮੰਦਾਂ ਦੀ ਮਦਦ , ਵੇਖੋ ਸਿਰਜਣਹਾਰੀ ਦੀ ਅਗਲੀ ਕਹਾਣੀ
‘ਸਿਰਜਨਹਾਰੀ’ ਪੀਟੀਸੀ ਪੰਜਾਬੀ ਦੀ ਅਜਿਹੀ ਨਿਵੇਕਲੀ ਪੇਸ਼ਕਸ਼ ਜੋ ਤੁਹਾਨੂੰ ਲਗਾਤਾਰ ਜਾਣੂ ਕਰਵਾ ਰਹੀ ਹੈ ਅਜਿਹੀਆਂ ਔਰਤਾਂ ਨਾਲ ਜਿਨ੍ਹਾਂ ਨੇ ਸਮਾਜ ਲਈ ਕੁਝ ਨਾ ਕੁਝ ਕੀਤਾ । ਅੱਜ ਅਸੀਂ ਜਿਸ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ਉਹ ਹਨ ਨਿੱਕੀ ਪਵਨ ਕੌਰ । ਚੰਡੀਗੜ੍ਹ ਦੀ ਰਹਿਣ ਵਾਲੀ ਨਿੱਕੀ ਪਵਨ ਕੌਰ ਨੇ ।ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਦੁਨੀਆ ‘ਚ ਅਜਿਹੇ ਲੋਕ ਬਹੁਤ ਹੀ ਘੱਟ ਹੁੰਦੇ ਨੇ ਜੋ ਹੋਰਾਂ ਦੀ ਜ਼ਿੰਦਗੀ ਲਈ ਆਪਣਾ ਜੀਵਨ ਉਨ੍ਹਾਂ ਦੇ ਲੇਖੇ ਲਾ ਦਿੰਦੇ ਨੇ ਅਤੇ ਨਿੱਕੀ ਪਵਨ ਕੌਰ ਉਨ੍ਹਾਂ ਸ਼ਖਸੀਅਤਾਂ ਵਿੱਚੋਂ ਹੀ ਹਨ ।

ਜਿਨ੍ਹਾਂ ਨੇ ਜ਼ਰੂਰਤਮੰਦਾਂ ਦੀ ਮੱਦਦ ਬੜੇ ਹੀ ਨਿਰਸਵਾਰਥ ਭਾਵ ਨਾਲ ਕੀਤੀ । ਕਿਵੇਂ ਉਨ੍ਹਾਂ ਨੇ ਜ਼ਰੂਰਤਮੰਦਾਂ ਦੀ ਮੱਦਦ ਦਾ ਬੀੜਾ ਚੁੱਕਿਆ ਉਨ੍ਹਾਂ ਦੀ ਪੂਰੀ ਕਹਾਣੀ ਨੂੰ ਪੀਟੀਸੀ ਦੀ ਖਾਸ ਪੇਸ਼ਕਸ਼ ਸਿਰਜਨਹਾਰੀ ‘ਚ । 22 ਸਤੰਬਰ ਸ਼ਨਿੱਚਰਵਾਰ ਰਾਤ ਨੂੰ ਜੇ ਤੋਂ।ਉਨ੍ਹਾਂ ਨੇ ਜ਼ਰੂਰਤਮੰਦ ਰੀੜ ਦੀ ਹੱਡੀ ਨਾਲ ਸਬੰਧਤ ਬਿਮਾਰੀਆਂ ਅਤੇ ਦਿਮਾਗੀ ਤੌਰ ‘ਤੇ ਜ਼ਖਮੀ ਲੋਕਾਂ ਦੀ ਮੱਦਦ ਲਈ ਕਈ ਉਪਰਾਲੇ ਕੀਤੇ । ਇਸ ਦੇ ਨਾਲ ਹੀ ਨਿੱਕੀ ਪਵਨ ਕੌਰ ਨੇ 2013 ‘ਚ ਅਜਿਹੇ ਲੋਕਾਂ ਦੀ ਮੱਦਦ ਲਈ ਇੱਕ ਕੇਂਦਰ ਵੀ ਬਣਾਇਆ ਜਿਸਦਾ ਉਦਘਾਟਨ ਸਾਂਸਦ ਕਿਰਣ ਖੇਰ ਨੇ ਕੀਤਾ ਸੀ ਅਤੇ ਇਹ ਕੇਂਦਰ ਉੱਤਰ ਭਾਰਤ ‘ਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਸੈਂਟਰ ਹੈ | ਇਸ ਕੇਂਦਰ ‘ਚ ਸਪਾਈਨਲ ਅਤੇ ਬ੍ਰੇਨ ਨਾਲ ਸਬੰਧਤ ਹਰ ਤਰ੍ਹਾਂ ਦੇ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ ਜੋ ਪੈਸਿਆਂ ਦੀ ਕਮੀ ਕਾਰਨ ਅਕਸਰ ਮੌਤ ਦੇ ਆਗੌਸ਼ ‘ਚ ਸਮਾ ਜਾਂਦੇ ਨੇ । ਕਿਸ ਤਰ੍ਹਾਂ ਨਿੱਕੀ ਪਵਨ ਕੌਰ ਨੇ ਜ਼ਰੂਰਮੰਦ ਮਰੀਜ਼ਾਂ ਦੀ ਮੱਦਦ ਲਈ ਬੀੜਾ ਚੁੱਕਿਆ ਵੇਖਣਾ ਨਾ ਭੁੱਲਣਾ ‘ਸਿਰਜਨਹਾਰੀ’ ਸਿਰਫ ਪੀਟੀਸੀ ਪੰਜਾਬੀ ‘ਤੇ 22 ਸਤੰਬਰ ਦਿਨ ਸ਼ਨੀਵਾਰ ਰਾਤ ਨੂੰ 7:30 ਵਜੇ |