ਕਿਵੇਂ ਬਦਲਿਆ ਖਾਸ ਬੱਚਿਆਂ ਦੀ ਜਿੰਦਗੀ ਨੂੰ ਡਾ: ਨੀਲਮ ਸੋਢੀ ਨੇ ਜਾਨਣ ਲਈ ਵੇਖੋ ” ਸਿਰਜਣਹਾਰੀ “

Written by Anmol Preet

Published on : September 28, 2018 1:18




ਸਿਰਜਨਹਾਰੀ ‘ਚ ਇਸ ਹਫਤੇ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਡਾਕਟਰ ਨੀਲਮ ਸੋਢੀ ਦੀ ਕਹਾਣੀ ਜਿੰਨ੍ਹਾਂ ਨੇ ਮਾਨਸਿਕ ਤੌਰ ‘ਤੇ ਬਿਮਾਰ ਬੱਚਿਆਂ ਲਈ ਮੁਹਿੰਮ ਚਲਾਈ ਅਤੇ ਉਹ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਚੁੱਕੇ ਨੇ । ਡਾਕਟਰ ਨੀਲਮ ਸੋਢੀ ਖੁਦ ਵੀ ਡਾਕਟਰ ਹਨ ਅਤੇ ਉਨ੍ਹਾਂ ਦਾ ਵਿਆਹ ਵੀ ਇੱਕ ਡਾਕਟਰ ਨਾਲ ਹੀ ਹੋਇਆ ਪਰ ਦੋਨਾਂ ਦੀ ਔਲਾਦ ਨੂੰ ਵੀ ਸੈਰੇਬਲ ਪਲਸੀ ਨਾਂਅ ਦੀ ਬਿਮਾਰੀ ਨੇ ਘੇਰ ਲਿਆ । ਇਹ ਬਿਮਾਰੀ ਇੱਕ ਤਰ੍ਹਾਂ ਦੀ ਮਾਨਸਿਕ ਰੋਗ ਹੈ ਜਿਸ ਕਾਰਨ ਬੱਚੇ ਮਾਨਸਿਕ ਤੌਰ ‘ਤੇ ਕਮਜ਼ੋਰ ਹੁੰਦੇ ਹਨ।ਜਿਸ ਤੋਂ ਬਾਅਦ ਉਨ੍ਹਾਂ ਨੇ ਅਜਿਹੇ ਬੱਚਿਆਂ ਦੇ ਇਲਾਜ ਲਈ ਬੀੜਾ ਚੁੱਕਿਆ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਬਿਮਾਰੀ ਨਾਲ ਪੀੜ੍ਹਤ ਬੱਚਿਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ।

ਜਦੋਂ ਲੋਕਾਂ ਨੇ ਉਨ੍ਹਾਂ ਦੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਇਨ੍ਹਾਂ ਕੰਮਾਂ ਦੀ ਸ਼ਲਾਘਾ ਕੀਤੀ ਤਾਂ ਉਹ ਇਸ ਕੰਮ ਲਈ ਹੋਰ ਉਤਸ਼ਾਹਿਤ ਹੋਏ ਅਤੇ ਵੱਡੇ ਪੱਧਰ ‘ਤੇ ਅਜਿਹੀ ਬਿਮਾਰੀ ਨਾਲ ਪੀੜ੍ਹਤ ਬੱਚਿਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ । ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਸਮਾਜ ਸੇਵੀ ਸੰਸਥਾ ਬਣਾਈ । ਜਿਸ ਦਾ ਨਾਂਅ ਆਸ਼ੀਰਵਾਦ ਰੱਖਿਆ ਗਿਆ । ਇਹ ਸੰਸਥਾ ਅਜਿਹੇ ਬਿਮਾਰ ਬੱਚਿਆਂ ਦਾ ਇਲਾਜ ਕਰਵਾ ਰਹੀ ਹੈ ।ਹੁਣ ਉਨ੍ਹਾਂ ਦਾ ਪੁੱਤਰ ਬੈਂਗਲੌਰ ‘ਚ ਸਾਫਟਵੇਅਰ ਇੰਜੀਨੀਅਰ ਹੈ । ਡਾਕਟਰ ਨੀਲਮ ਨੇ ਨਿਰਸਵਾਰਥ ਭਾਵ ਨਾਲ ਜਿਸ ਤਰ੍ਹਾਂ ਅਜਿਹੇ ਬੱਚਿਆਂ ਦਾ ਇਲਾਜ ਕੀਤਾ ਉਹ ਵਾਕਏ ਹੀ ਕਾਬਿਲੇਤਾਰੀਫ ਹੈ ।ਡਾਕਟਰ ਨੀਲਮ ਸੋਢੀ ਨੇ ਇਨ੍ਹਾਂ ਖਾਸ ਬੱਚਿਆਂ ਲਈ ਕੀ ਕੀਤਾ ਖਾਸ ਵੇਖਣ ਲਈ ਇਸ ਵਾਰ ਵੇਖਣਾ ਨਾ ਭੁੱਲਣਾ ‘ਸਿਰਜਨਹਾਰੀ’ ੨੯ ਸਤੰਬਰ ,ਦਿਨ ਸ਼ਨੀਵਾਰ ਰਾਤ ਨੂੰ ਅੱਠ ਵਜੇ ।