ਹੱਸਣ ਲਈ ਹੋ ਜਾਓ ਤਿਆਰ ਆ ਗਏ ਹਨ “ਯਮਲਾ ਪਗਲਾ ਦੀਵਾਨਾ ਫਿਰ ਸੇ”, ਸਲਮਾਨ ਬਣੇ ਮਸਤਾਨਾ
yamla pagla deewana

ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦਾ ਟੀਜ਼ਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸੇ ਸਾ ਰੇ ਗਾ ਮਾ ਮਿਊਜ਼ਿਕ ਚੈਨਲ ‘ਤੇ ਅਪਲੋਡ ਕੀਤਾ ਗਿਆ ਹੈ। 1 ਮਿੰਟ 57 ਸੈਕਿੰਡ ਦੇ ਟੀਜ਼ਰ ਵੀਡੀਓ ‘ਚ ਕਾਫੀ ਨਵੀਆਂ ਚੀਜ਼ਾਂ ਹਨ। ਸੁਪਰਸਟਾਰ ਸਲਮਾਨ ਖਾਨ ਦੇ ਵਾਇਸ ਓਵਰ ਨਾਲ ਸ਼ੁਰੂ ਹੋਣ ਵਾਲਾ ਇਹ ਟੀਜ਼ਰ ਯਮਲਾ, ਪਗਲਾ Sunny Deol ਤੇ ਦੀਵਾਨਾ ਤਿੰਨਾਂ ਦੇ ਕਿਰਦਾਰਾਂ ਨਾਲ ਰੂ-ਬ-ਰੂ ਕਰਾਉਂਦਾ ਹੈ ਪਰ ਇਸ ਵਾਰ ਇਕ ਹੋਰ ਕਿਰਦਾਰ ਵੀ ਜੋ ਫਿਲਮ ‘ਚ ਨਜ਼ਰ ਆਵੇਗਾ ਤੇ ਇਹ ਕਿਰਦਾਰ ਹੈ ਮਸਤਾਨਾ ਦਾ।

ਮਸਤਾਨਾ ਦਾ ਕਿਰਦਾਰ ਸੁਪਰਸਟਾਰ ਸਲਮਾਨ ਖਾਨ Salman Khan ਨਿਭਾਅ ਰਹੇ ਹਨ। ਟੀਜ਼ਰ ਖਤਮ ਹੋਣ ਨਾਲ ਥੋੜ੍ਹਾ ਸਮੇਂ ਪਹਿਲਾਂ ਸਲਮਾਨ ਖਾਨ ਦੀ ਐਂਟਰੀ ਹੁੰਦੀ ਹੈ ਤੇ ਉਹ ਧਰਮਿੰਦਰ ਨੂੰ ਆਪਣੀ ਜਾਣ-ਪਛਾਣ ਦਿੰਦੇ ਹਨ। ਨਵਨੀਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜੇਕਰ ਕਿਸੇ ਕਾਰਨ ਰਿਲੀਜ਼ਿੰਗ ਡੇਟ ਬਦਲੀ ਜਾਂਦੀ ਹੈ ਤਾਂ ਧਰਮਿੰਦਰ, ਬੌਬੀ ਦਿਓਲ, ਸੰਨੀ ਦਿਓਲ Sunny Deol ਤੇ ਸਲਮਾਨ ਦੀ ਇਹ ਚੌਕੜੀ ਅਕਸ਼ੈ ਕੁਮਾਰ ਦੀ ਫਿਲਮ ‘ਗੋਲਡ’ ਤੇ ਜਾਨ ਅਬ੍ਰਹਿਮ ਦੀ ਫਿਲਮ ‘ਸਤਿਯਮੇਵ ਜਯਤੇ’ ਨਾਲ ਟਕਰਾਏਗੀ।

Yamla Pagla Deewana