ਕੈਨੇਡਾ ਵਿੱਚ ਟਰੱਕਾ ਦੇ ਕਿੱਤੇ ਨੂੰ ਸ਼ੁਰੂ ਕਰਨ ਲਈ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ ਜਾਨਣ ਲਈ ਵੇਖੋ ” ਦੀ ਕੈਨੇਡਾ ਟਰੱਕਿੰਗ ਸ਼ੋਅ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਰ ਰੋਜ਼ ਅਨੇਕਾਂ ਗੀਤ ਰਿਲੀਜ ਹੁੰਦੇ ਅਤੇ ਇਹਨਾਂ ਵਿੱਚੋ ਬਹੁਤ ਸਾਰੇ ਗੀਤ ਅਜਿਹੇ ਹੁੰਦੇ ਹਨ ਜੋ ਕਿ ਕਿਸੇ ਨਾ ਕਿਸੇ ਦੀ ਜ਼ਿੰਦਗੀ ਅਤੇ ਕਿੱਤੇ ਨੂੰ ਦਰਸਾਉਂਦੇ ਹਨ | ਅੱਜ ਆਪਾਂ ਕੁਝ ਅਜਿਹੇ ਗੀਤਾਂ ਦੀ ਗੱਲ ਕਰਨ ਜਾ ਰਹੇ ਹਾਂ ਜੋ ਕਿ ਟਰੱਕਾ ਵਾਲੇ ਵੀਰਾ ਦੀ ਜ਼ਿੰਦਗੀ ਨਾਲ ਸੰਬੰਧ ਰੱਖਦੇ ਹਨ ਹੈ ਜਿਵੇ ਕਿ ਰਣਜੀਤ ਬਾਵਾ ਦੁਆਰਾ ਗਾਇਆ ਗੀਤ ” ਟਰੱਕਾ ਵਾਲੇ | ਗੁਰਨਾਮ ਭੁੱਲਰ ਦੁਆਰਾ ਗਾਇਆ ਗੀਤ ” ਡਰਾਇਵਰੀ ” | ਦਿਲਜੀਤ ਦੋਸਾਂਝ ਦੁਆਰਾ ਗਾਇਆ ਗੀਤ ” ਟਰੱਕ ” | ਪੰਜਾਬੀ ਕਲਾਕਾਰਾਂ ਦੁਆਰਾ ਗਾਏ ਗਏ ਇਹਨਾਂ ਗੀਤਾਂ ਰਹੀ ਉਹਨਾਂ ਦੀ ਜ਼ਿੰਦਗੀ ਨੂੰ ਵੀ ਦਰਸਾਇਆ ਹੈ ਅਤੇ ਦੱਸਿਆ ਹੈ ਕਿ ਟਰੱਕਾ ਦੀ ਡਰਾਇਵਰੀ ਕੋਈ ਸੌਖਾ ਕੰਮ ਨਹੀਂ ਹੈ | ਜੇਕਰ ਆਪਾਂ ਰਣਜੀਤ ਬਾਵਾ ਦੁਆਰਾ ਗਾਏ ਗੀਤ ” ਟਰੱਕਾ ਵਾਲੇ ” ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਸ ਗੀਤ ਨੂੰ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਹੁਣ ਤੱਕ ਯੂਟਿਊਬ ਤੇ ਇਸ ਗੀਤ ਨੂੰ 17 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲ ਬਹੁਤ ਹੀ ਵਧੀਆ ਹਨ ਜੋ ਕਿ ” ਲਵਲੀ ਨੂਰ ” ਦੁਆਰਾ ਲਿਖੇ ਗਏ ਹਨ |

ਇਸ ਗੀਤ ਵਿੱਚ ਇਹ ਵਿਖਾਇਆ ਗਿਆ ਹੈ ਕਿ ਟਰੱਕਾ ਵਾਲਿਆਂ ਦੀ ਜ਼ਿੰਦਗੀ ਵੇਖਣ ਨੂੰ ਜਿੰਨੀ ਸੋਖੀ ਲੱਗਦੀ ਹੈ ਅਸਲ ਵਿਚ ਓਨੀ ਸੋਖੀ ਹੈ ਨਹੀਂ ਅਤੇ ਡਰਾਈਵਰਾਂ ਨੂੰ ਕਈ ਕਈ ਦਿਨ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ | ਪੰਜਾਬੀਆਂ ਦੇ ਇਸ ਕਿੱਤੇ ਨੂੰ ਚੁਨਣ ਦੇ ਦੋ ਕਰਨ ਹੋ ਸਕਦੇ ਹਨ ਇੱਕ ਤਾਂ ਆਪਾਂ ਇਹ ਕਹਿ ਸੱਕਦੇ ਕੁਝ ਮਜਬੂਰੀਆਂ ਕਰਨ ਉਹ ਜਿਆਦਾ ਪੜਾਈ ਨਹੀਂ ਕਰ ਪਾਏ ਅਤੇ ਨੌਕਰੀਆਂ ਤੋਂ ਵਾਂਝੇ ਰਹਿ ਗਏ ਜਿਸ ਵਜਾ ਕਰਕੇ ਓਹਨਾ ਨੇਂ ਇਹ ਕਿੱਤਾ ਸ਼ੁਰੂ ਕਰ ਲਿਆ ਅਤੇ ਦੂਜਾ ਇਹ ਕਿ ਪੰਜਾਬੀਆਂ ਨੂੰ ਵੈਸੇ ਹੀ ਟਰੱਕਾਂ ਦਾ ਬਹੁਤ ਸ਼ੋਂਕ ਵੀ ਹੈ |

ਇਸ ਕੀਤੇ ਦੇ ਜਰੀਏ ਪੰਜਾਬੀਆਂ ਨੇ ਵਿਦੇਸ਼ ਵਿਚ ਵੀ ਮੱਲਾਂ ਮਾਰੀਆਂ ਹੋਇਆ ਹਨ ਜੇ ਆਪਾ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਜਿਆਦਾਤਰ ਪੰਜਾਬੀ ਟਰੱਕਾਂ ਦਾ ਹੀ ਕਿੱਤਾ ਕਰ ਰਹੇ ਹਨ ਅਤੇ ਆਪਣੀਆਂ ਟਰੱਕ ਟ੍ਰਾੰਸਪੋਰਟ ਕੰਪਨੀਆਂ ਵੀ ਬਣਾਈਆਂ ਹੋਇਆ ਹਨ |

Posted by PTC Punjabi Canada on Wednesday, September 26, 2018

ਇਸ ਟਰੱਕਾਂ ਦੇ ਕਿੱਤੇ ਬਾਰੇ ਜਿਆਦਾ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋ ” ਜੋ ਕਿ ਹਰ ਵੀਰਵਾਰ ਰਾਤ 7::30 ਵਜੇ ਅਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ ਤੇ | ਜਿਸ ਵਿੱਚ ਇਸ ਕਿੱਤੇ ਨੂੰ ਅਪਨਾਉਣ ਵਾਲੇ ਪੰਜਾਬੀਆਂ ਵੱਲੋ ਇਸ ਕਿੱਤੇ ਨੂੰ ਸ਼ੁਰੂ ਕਰਨ ਤੋਂ ਲੈ ਕੇ ਅਤੇ ਅਖੀਰ ਤੱਕ ਦੱਸਿਆ ਜਾਵੇਗਾ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ |