ਵਿਰਾਸਤ ਸੰਧੂ ਆਪਣੇ ਨਵੇਂ ਗੀਤ ‘ਕਮਿਟਮੈਂਟ’ ਨਾਲ ਸਰੋਤਿਆਂ ਦੇ ਹੋਏ ਰੁਬਰੂ
ਵਿਰਾਸਤ ਸੰਧੂ ਆਪਣੇ ਨਵੇਂ ਗੀਤ ‘ਕਮਿਟਮੈਂਟ’ ਨਾਲ ਸਰੋਤਿਆਂ ਦੇ ਰੁਬਰੂ ਹੋਏ ਨੇ । ਇਸ ਗੀਤ ‘ਚ ਉਨ੍ਹਾਂ ਨੇ ਪੱਕੇ ਯਾਰਾਂ ਬੇਲੀਆਂ ਦੀ ਗੱਲ ਕੀਤੀ ਹੈ ਅਤੇ ਇਨ੍ਹਾਂ ਯਾਰਾਂ ਦੋਸਤਾਂ ਦੀ ਖਾਤਰ ਉਹ ਕਿਸੇ ਵੀ ਹੱਦ ਤੱਕ ਗੁਜ਼ਰਨ ਲਈ ਤਿਆਰ ਹੋ ਜਾਂਦਾ ਹੈ । ਵਿਰਾਸਤ ਸੰਧੂ ਨੇ ਇਸ ਗੀਤ ‘ਚ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਯਾਰਾਂ ਲਈ ਉਹ ਕਿਸੇ ਦੇ ਪਿੱਛੇ ਲੱਗ ਕੇ ਆਪਣੇ ਦੋਸਤਾਂ ਦਾ ਸਾਥ ਕਿਸੇ ਵੀ ਕੀਮਤ ‘ਤੇ ਨਹੀਂ ਛੱਡ ਸਕਦੇ ਅਤੇ ਇਸ ਦੋਸਤੀ ਨੂੰ ਨਿਭਾਉਣ ਲਈ ਉਹ ਸਿਰ ਧੜ ਦੀ ਬਾਜ਼ੀ ਵੀ ਲਗਾ ਸਕਦਾ ਹੈ ।

ਹੋਰ ਵੇਖੋ :ਬੱਬੂ ਮਾਨ ਅਤੇ ਗੈਰੀ ਸੰਧੂ ਦਾ ਪੁਰਾਣਾ ਵੀਡਿਓ ਆਇਆ ਸਾਹਮਣੇ ,ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਗੀਤ ਦੇ ਬੋਲ ਕਰਨ ਸੰਧੂ ਨੇ ਲਿਖੇ ਨੇ ਜਦਕਿ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸੁੱਖ ਬਰਾੜ ਨੇ । ਗੀਤ ਦੀ ਫੀਚਰਿੰਗ ‘ਚ ਵਿਰਾਸਤ ਸੰਧੂ,ਗੁਰੂਜਸ ਸਿੱਧੂ ,ਨੀਤ ਮਾਹਲ ,ਰੋਹਿਤ ਅਤੇ ਮਣੀ ਰੋਮਾਣਾ ਨਜ਼ਰ ਆ ਰਹੇ ਨੇ ।

ਹੋਰ ਵੇਖੋ : ਗੀਤਾ ਜ਼ੈਲਦਾਰ ਕਿਸ ਗੀਤ ਲਈ ਕਰ ਰਹੇ ਨੇ ਏਨੀ ਮਿਹਨਤ ,ਵੇਖੋ ਵੀਡਿਓ

 

ਗੀਤ ‘ਚ ਅਜੋਕੇ ਸਮੇਂ ‘ਚ ਜਿੱਥੇ ਲੋਕ ਕਈ ਵਾਰ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਵੀ ਤਾਰ –ਤਾਰ ਕਰਨ ਤੋਂ ਗੁਰੇਜ਼ ਨਹੀਂ ਕਰਦੇ ਪਰ ਅਜੋਕੇ ਸਮੇਂ ‘ਚ ਲੋਕਾਂ ਨੂੰ ਆਪਣੇ ਇਸ ਗੀਤ ਦੇ ਜ਼ਰੀਏ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਵਿਰਾਸਤ ਸੰਧੂ ਨੇ ਕੀਤੀ ਹੈ ਕਿ ਭਾਵੇਂ ਦੁਨੀਆ ਇੱਧਰ ਤੋਂ ਉੱਧਰ ਹੋ ਜਾਵੇ ਪਰ ਜੋ ਉਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਉਸ ਨੂੰ ਉਹ ਕਿਸੇ ਵੀ ਹਾਲਤ ‘ਚ ਪੂਰਾ ਕਰਨਗੇ ਅਤੇ ਇਹ ਗੱਲ ਉਹ ਆਪਣੇ ਕੋਲ ਨੋਟ ਕਰਕੇ ਰੱਖ ਲੈਣ ।