ਅੰਮ੍ਰਿਤਸਰ ‘ਚ ਹੋਏ ਵਾਇਸ ਆਫ ਪੰਜਾਬ ਸੀਜ਼ਨ-9 ਲਈ ਆਡੀਸ਼ਨ ,ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ ,ਵੇਖੋ ਵੀਡਿਓ

Written by Shaminder k

Published on : December 18, 2018 7:33
ਵਾਇਸ ਆਫ ਪੰਜਾਬ ਸੀਜ਼ਨ -9ਲਈ ਆਡੀਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਇਸ ਆਡੀਸ਼ਨ ਨੂੰ ਲੈ ਕੇ ਨੌਜਵਾਨਾਂ ‘ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ‘ਚ ਨੌਜਵਾਨ ਇਨਾਂ ਆਡੀਸ਼ਨਾਂ ‘ਚ ਭਾਗ ਲੈ ਕੇ ਆਪਣੀ ਕਿਸਮਤ ਆਜ਼ਮਾ ਰਹੇ ਨੇ ।ਅੰਮ੍ਰਿਤਸਰ ‘ਚ ਅੱਜ ਆਡੀਸ਼ਨ ਚੱਲ ਰਹੇ ਨੇ ਅਤੇ ਇਨ੍ਹਾਂ ਆਡੀਸ਼ਨ ਨੂੰ ਲੈ ਕੇ ਨੌਜਵਾਨਾਂ ‘ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ।ਅੰਮ੍ਰਿਤਸਰ ਦੇ ਗੁਰੂ ਨਾਨਕ ਭਵਨ ,ਅੰਮ੍ਰਿਤਸਰ ਸਿਟੀ ਸੈਂਟਰ ਨਜ਼ਦੀਕ ਬੱਸ ਸਟੈਂਡ ਅੰਮ੍ਰਿਤਸਰ ‘ਚ ਆਡੀਸ਼ਨ ਰੱਖੇ ਗਏ ਨੇ ।ਇੱਥੇ ਵੱਡੀ ਗਿਣਤੀ ‘ਚ ਨੌਜਵਾਨ ਆਪਣਾ ਆਡੀਸ਼ਨ ਦੇਣ  ਦੇ ਲਈ ਪਹੁੰਚੇ ਹੋਏ ਨੇ ।

ਹੋਰ ਵੇਖੋ :ਕੁਝ ਇਸ ਤਰ੍ਹਾਂ ਮਨਾਇਆ ਗਿਆ ਗਾਇਕ ਫਿਰੋਜ਼ ਖਾਨ ਦਾ ਜਨਮ ਦਿਨ ,ਵੇਖੋ ਵੀਡਿਓ

ਇਸ ਆਡੀਸ਼ਨ ‘ਚ ਭਾਗ ਲੈ ਕੇ ਜੇ ਤੁਸੀਂ ਵੀ ਸੁਰਾਂ ਦੇ  ਦਮ ‘ਤੇ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੁੰਦੇ ਹੋ ਤਾਂ  ਵਾਇਸ ਆਫ ਪੰਜਾਬ ਸੀਜ਼ਨ -9 ‘ਚ ਤੁਸੀਂ ਵੀ ਆਪਣੀ ਕਿਸਮਤ ਆਜ਼ਮਾ ਸਕਦੇ ਹੋ ।ਇਸ ਲਈ ਤੁਹਾਡੇ ਕੋਲ ਲੋੜੀਂਦੀ ਯੋਗਤਾ ਹੋਣੀ ਵੀ ਜ਼ਰੂਰੀ ਹੈ ।ਇਸ ਲਈ ਉਮਰ ਹੱਦ ਅਠਾਰਾਂ ਤੋਂ ਪੱਚੀ ਸਾਲ ਤੱਕ ਰੱਖੀ ਗਈ ਹੈ ।ਇਸ ਲਈ ਜੇ ਤੁਹਾਨੂੰ ਵੀ ਹੈ ਆਪਣੇ ਸੁਰਾਂ ‘ਤੇ ਯਕੀਨ ਤਾਂ ਤੁਸੀਂ ਆਪਣੇ ਆਡੀਸ਼ਨ ਦੇ ਸਕਦੇ ਹੋ ।

ਹੋਰ ਵੇਖੋ : ਲਿਆਕਤ ਅਲੀ ਲੈਕੇ ਆ ਰਹੇਂ ਹਨ ਆਪਣਾ ਪੰਜਾਬੀ ਗੀਤ ” ਬਾਪੂ “

ਵਾਇਸ ਆਫ ਪੰਜਾਬ ਸੀਜ਼ਨ -9 ਦੇ ਲਈ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੱਖੇ ਗਏ ਨੇ ।ਮੋਹਾਲੀ ‘ਚ ਦਸ ਦਸੰਬਰ ਨੂੰ ਆਡੀਸ਼ਨ ਕਰਵਾਏ ਗਏ ਸਨ।ਮੋਹਾਲੀ ‘ਚ ਸਥਿਤ ਦਾਰਾ ਸਟੂਡਿਓ ,ਫੇਸ ਛੇ ਨੈਸ਼ਨਲ ਹਾਈਵੇ ਨੰਬਰ ਇੱਕੀ ‘ਚ ਆਪਣੇ ਆਡੀਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਨੌਜਵਾਨਾਂ ਨੇ ਆਡੀਸ਼ਨ ਦਿੱਤੇ ਸਨ ।ਜੇ ਕਿਸੇ ਕਾਰਨ ਤੁਸੀਂ ਅੰਮ੍ਰਿਤਸਰ ‘ਚ ਆਡੀਸ਼ਨ ਨਹੀਂ ਦੇ ਸਕੇ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਇਸ ਲਈ ਤੁਸੀਂ   ਜਲੰਧਰ ‘ਚ ਵੀ ਆਡੀਸ਼ਨ ਦੇ ਸਕਦੇ ਹੋ ।

ਅੰਮ੍ਰਿਤਸਰ ਦੇ ਗੁਰੂ ਨਾਨਕ ਭਵਨ ,ਅੰਮ੍ਰਿਤਸਰ ਸਿਟੀ ਸੈਂਟਰ ਨਜ਼ਦੀਕ ਬੱਸ ਸਟੈਂਡ ਅੰਮ੍ਰਿਤਸਰ ‘ਚ ਆਡੀਸ਼ਨ ਰੱਖੇ ਗਏ ਨੇ । ਇਸ ਤੋਂ ਇਲਾਵਾ ਜਲੰਧਰ ‘ਚ ਵੀਹ ਦਸੰਬਰ ਨੂੰ ਆਡੀਸ਼ਨ ਕਰਵਾਏ ਜਾਣਗੇ। ਸੀ.ਟੀ. ਗਰੁੱਪ ਆਫ ਇੰਸਟੀਟਿਊਸ਼ਨ ਅਰਬਨ ਅਸਟੇਟ -੨ ਸ਼ਾਹਪੁਰ ਕੈਂਪਸ ਜਲੰਧਰ ‘ਚ ਵੀ ਪਹੁੰਚ ਕੇ ਤੁਸੀਂ ਆਡੀਸ਼ਨ ਦੇ ਸਕਦੇ ਹੋ ।Be the first to comment

Leave a Reply

Your email address will not be published.


*