ਵਾਇਸ ਆਫ ਪੰਜਾਬ ਸੀਜ਼ਨ -9 ‘ਚ ਵੇਖੋ ਸਟੂਡਿਓ ਰਾਊਂਡ ‘ਚ ਕੌਣ ਜਿੱਤਦਾ ਹੈ ਜੱਜਾਂ ਦਾ ਦਿਲ
voice of punjab
voice of punjab

ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਸੀਜ਼ਨ -9ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ । ਇਸ ਰਾਊਂਡ ‘ਚ ਸਾਡੇ ਜੱਜ ਇਨ੍ਹਾਂ ਗਾਇਕੀ ਦੇ ਖੇਤਰ ‘ਚ ਪਛਾਣ ਬਨਾਉਣ ਲਈ ਆਏ ਨੌਜਵਾਨ ਮੁੰਡੇ ਅਤੇ ਕੁੜੀਆਂ ਦੇ ਹੁਨਰ ਨੂੰ ਪਰਖਣਗੇ ।ਰਾਤ ਸੱਤ ਵਜੇ ਇਨ੍ਹਾਂ ਨੌਜਵਾਨਾਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ।30 ਜਨਵਰੀ ਨੂੰ ਦਿਖਾਏ ਜਾਣ ਵਾਲੇ ਸਟੂਡੀਓ ਰਾਉਂਡ ਵਿੱਚ ਜੱਜ ਸਚਿਨ ਆਹੁਜਾ, ਗਾਇਕ ਨਿਰਮਲ ਸਿੱਧੂ ਤੇ ਇੰਦਰਜੀਤ ਨਿੱਕੂ ਨੌਜਵਾਨ ਮੁੰਡੇ ਕੁੜੀਆਂ ਦੇ ਹੁਨਰ ਨੂੰ ਪਰਖਣਗੇ ।

ਸੁਰਬਾਜ਼ਾਂ ਦੇ ਨਾਲ ਸਜੇਗੀ ਸੁਰੀਲੀ ਮਹਿਫਲ ।ਵੇਖੋ #VoiceOfPunjab #Season9 ਅੱਜ ਸ਼ਾਮ 7 ਵਜੇ ਸਿਰਫ਼ #PTCPunjabi 'ਤੇ #VoiceOfPunjab #Season9 #PTCPunjabi #PTCNetwork

Posted by PTC Punjabi on Tuesday, January 29, 2019

ਵਾਇਸ ਆਫ ਪੰਜਾਬ ਦੇ ਸਟੂਡੀਓ ਰਾਉਂਡ ਵਿੱਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਹੜਾ ਹੁੰਦਾ ਹੈ ਬਾਹਰ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 30 ਜਨਵਰੀ ਨੂੰ ਪੀਟੀਸੀ ਪੰਜਾਬੀ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7 ਵਜੇ ।ਇਸ ਰਾਉਂਡ ਵਿੱਚ ਪਾਸ ਹੋਏ ਮੁੰਡੇ ਕੁੜੀਆਂ ਹੀ ਵਾਇਸ ਆਫ ਪੰਜਾਬ ਦੇ ਸੀਜ਼ਨ-੯ ਦੇ ਅਗਲੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸ਼ੋਅ ਲਈ ਵੱਖ-ਵੱਖ ਸ਼ਹਿਰਾਂ ਵਿੱਚ ਆਡੀਸ਼ਨ ਹੋਏ ਸਨ ।ਇਹਨਾਂ ਆਡੀਸ਼ਨਾਂ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਹਿੱਸਾ ਲਿਆ ਸੀ।

vop 9
vop 9

ਪਰ ਇਹਨਾਂ ਵਿੱਚੋਂ ਕੁਝ ਨੌਜਵਾਨਾਂ ਦੀ ਹੀ ਚੋਣ ਹੋਈ ਹੈ ਤੇ ਹੁਣ ਸੰਗੀਤ ਦਾ ਮਹਾ ਮੁਕਾਬਲਾ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ । ਸੋ ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ‘ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7 ਵਜੇ ।