ਐਨਵਾਇਰਮੈਂਟ ਕੈਨੇਡਾ ਵੱਲੋਂ ਦੱਖਣੀ ਓਂਟਾਰੀਓ 'ਚ ਹੀਟ ਐਲਰਟ ਜਾਰੀ, ਸ਼ਹਿਰਾਂ 'ਚ ਪੁਖ਼ਤਾ ਇੰਤਜ਼ਾਮ

author-image
ptcnetcanada
Updated On
New Update
Weather update / Heat warning

ਐਨਵਾਇਰਮੈਂਟ ਕੈਨੇਡਾ ਵੱਲੋਂ ਦੱਖਣੀ ਓਂਟਾਰੀਓ 'ਚ ਹੀਟ ਐਲਰਟ ਜਾਰੀ, ਸ਼ਹਿਰਾਂ 'ਚ ਪੁਖ਼ਤਾ ਇੰਤਜ਼ਾਮ

ਐਨਵਾਇਰਮੈਂਟ ਕੈਨੇਡਾ ਵੱਲੋਂ ਦੱਖਣੀ ਓਂਟਾਰੀਓ 'ਚ ਹੀਟ ਐਲਰਟ ਜਾਰੀ ਕੀਤਾ ਗਿਆ ਹੈ। ਇਹ ਹੀਟ ਵੇਵ ਬੁੱਧਵਾਰ ਤੱਕ ਚੱਲੇਗੀ ਅਤੇ ਤਾਪਮਾਨ 35 ਤੋਂ 36 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ, ਜਿਸ ਕਾਰਨ 46 ਡਿਗਰੀ ਤੱਕ ਤਾਪਮਾਨ ਅਤੇ ਨਮੀ ਮਹਿਸੂਸ ਕੀਤੀ ਜਾਵੇਗੀ। ਲੋਕਾਂ ਨੂੰ ਜ਼ਿਆਦਾ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ, ਜਦਕਿ ਵੀਰਵਾਰ ਨੂੰ ਬਰਸਾਤ ਕਾਰਨ ਥੋੜ੍ਹੀ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਹਿਦਾਇਤ ਦਿੱਤੀ ਗਈ ਹੈ, ਅਤੇ ਧੁੱਪ ਵਿੱਚ ਨਿੱਕਲਣ ਤੋਂ ਪਹਿਲਾਂ ਸਨਸਕ੍ਰੀਨ ਇਸਤੇਮਾਲ ਕਰਨ ਲਈ ਕਿਹਾ ਜਾ ਰਿਹਾ ਹੈ। ਹਰ ਸ਼ਹਿਰ ਵਿੱਚ ਲੋਕਾਂ ਲਈ ਹੀਟ ਰਿਲੀਫ ਸਥਾਨ ਬਣਾਏ ਗਏ ਹਨ, ਜਿਹਨਾਂ ਬਾਰੇ ਲੋਕੀ ਸ਼ਹਿਰ ਦੀ ਵੈਬਸਾਈਟ ਤੋਂ ਜਾਣਕਾਰੀ ਲੈ ਸਕਦੇ ਹਨ। ਸ਼ਹਿਰ ਵੱਲੋਂ ਸਵੇਰੇ 10 ਵਜੇ ਤੋਂ 8 ਸ਼ਾਮੀ ਵਜੇ ਤੱਕ ਸਪ੍ਰੇ ਪੈਡ ਵੀ ਖੁੱਲ੍ਹੇ ਰਹਿਣਗੇ।

weather-update heat-warning south-ontario
Advertisment