ਪੀਟੀਯੂ ਤੋਂ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ, ਨਹੀਂ ਜਾ ਸਕਣਗੇ ਕੈਨੇਡਾ??

Written by Ragini Joshi

Published on : September 30, 2018 9:18
WES PTU Canada file

ਪੀਟੀਯੂ ਤੋਂ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ, ਨਹੀਂ ਜਾ ਸਕਣਗੇ ਕੈਨੇਡਾ??

ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਉਸ ਸਮੇਂ ਇੱਕ ਵੱਡਾ ਝਟਕਾ ਲੱਗਿਆ ਜਦੋਂ WES ਵੱਲੋਂ ਪੀਟੀਯੂ ਦੇ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦਾ ਮੁਲਾਂਕਣ ਕਰਨ ਤੋਂ ਮਨਹਾਂ ਕਰ ਦਿੱਤਾ ਗਿਆ।
WES PTU Canada fileWES ਨਾਲ ਸੰਪਰਕ ਰਨ ‘ਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਸੀਂ ਪੀਟੀਯੂ ਦੇ ਕਿਸੇ ਵੀ ਵਿਦਿਆਰਥੀ ਦੀ ਡਿਗਰੀ ਦਾ ਮੁਲਾਂਕਣ ਨਹੀਂ ਕਰ ਸਕਦੇ ਅਤੇ ਤੁਹਾਡੀ ਫੀਸ ਰਿਫੰਡ ਕਰ ਦਿੱਤੀ ਜਾਵੇਗੀ। ਅਜਿਹੇ ‘ਚ ਉਹਨਾਂ ਵਿਦਿਆਰਥੀਆਂ ਦਾ ਭਵਿੱਖ ਵੀ ਖਤਰੇ ‘ਚ ਆ ਗਿਆ ਹੈਮ ਜਿੰਨ੍ਹਾਂ ਨੇ ਜਾਂ ਤਾਂ ਕੈਨੇਡਾ ਜਾਣ ਲਈ ਫਾਈਲ ਲਗਾਈ ਹੈ ਜਾਂ ਕੈਨੇਡਾ ਪਹੁੰਚ ਕੇ ਪੀਆਰ ਦੀ ਫਾਈਲ ਲਗਾਈ ਹੈ।

ਇਸ ਏਜੰਸੀ ਦਾ ਮੁੱਖ ਕੰਮ ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਡਿਗਰੀਆਂ ਦਾ ਮੁਲਾਂਕਣ ਕਰਨਾ ਹੁੰਦਾ ਹੈ ਅਤੇ ਇਸਨੂੰ ਵਰਲਡ ਐਜੂਕੇਸ਼ਨ ਸਰਵੀਸਿਜ਼ ਦੇ ਨਾਮ ਨਾਮ ਜਾਣਿਆ ਜਾਂਦਾ ਹੈ।
WES PTU Canada fileਇਸ ਤਰ੍ਹਾਂ ਮੁਲਾਂਕਣ ਤੋਂ ਮਨ੍ਹਾਂ ਕਰਨ ਤੋਂ ਬਾਅਦ ਪੀਟੀਯੂ ਭਾਵ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਕੈਨੇਡਾ ਨਹੀਨ ਜਾ ਸਕਣਗੇ ਕਿਉਂਕਿ ਪੀਆਰ ਹੋਵੇ ਅਤੇ ਸਟੂਡੈਂਟ ਵੀਜ਼ਾ ਦੇ ਪਹਿਲੇ ਪੜਾਅ ‘ਚ ਦਸਤਾਵੇਜ਼ਾਂ ਦਾ ਮੁਲਾਂਕਣ ਕਰ ਟ੍ਰਾਂਸਕ੍ਰਿਪਟਾਂ ਆਉਣ ਤੋਂ ਬਾਅਦ ਹੀ ਫਾਈਲ ਅੱਗੇ ਤੁਰਦੀ ਹੈ।

ਹੁਣ ਭਵਿੱਖ ਨੂੰ ਖਤਰੇ ‘ਚ ਦੇਖ ਵਿਦਿਆਰਥੀਆਂ ਦਾ ਨੇ ਪ੍ਰਧਾਨ ਮੰਤਰੀ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਸ਼ੁਸਮਾ ਸਵਰਾਜ ਤੱਕ ਵੀ ਪਹੁੰਚ ਕੀਤੀ ਹੈ।
WES PTU Canada fileਯੂਨਿਵਰਸਿਟੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਵਾ ਰਹੇ ਹਨ।Be the first to comment

Leave a Reply

Your email address will not be published.


*