ਜਦੋ ਸਿੱਧੂ ਮੂਸੇਵਾਲਾ ਕੈਨੇਡਾ ਤੋਂ ਪਹੁੰਚੇ ਆਪਣੇ ਪਿੰਡ , ਵੇਖੋ ਵੀਡੀਓ
ਸਿੱਧੂ ਮੂਸੇਵਾਲਾ ਜਿੱਥੇ ਵੀ ਜਾਂਦਾ ਹੈ ਉਸ ਦੇ ਫੈਨਸ ਉਸ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਰਹਿੰਦੇ ਨੇ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਉਹ ਆਪਣੇ ਪਿੰਡ ਪਹੁੰਚੇ । ਜਦੋਂ ਉਹ ਪਿੰਡ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਲਈ ਪੂਰਾ ਪਿੰਡ ਪੱਬਾਂ ਭਾਰ ਸੀ । ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਪਿੰਡ ਦੇ ਲੋਕਾਂ ਦਾ ਹਜੂਮ ਇੱਕਠਾ ਹੋਇਆ ਸੀ ਅਤੇ ਇਸ ਭੀੜ ‘ਚ ਉਨ੍ਹਾਂ ਦੇ ਪਿੰਡ ਦੇ ਲੋਕ ਹੀ ਨਹੀਂ ਬਲਕਿ ਜਿਸ ਕਿਸੇ ਨੂੰ ਵੀ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਆਪਣੇ ਪਿੰਡ ਆ ਰਹੇ ਨੇ ਤਾਂ ਹਰ ਕੋਈ ਉਨ੍ਹਾਂ ਦੇ ਪਿੰਡ ਵੱਲ ਨੂੰ ਹੋ ਤੁਰਿਆ ।

ਸਿੱਧੂ ਮੂਸੇਵਾਲਾ ਦੀ ਇੱਕ ਝਲਕ ਪਾਉਣ ਲਈ ਲੋਕ ਪਿੰਡ ਦੇ ਘਰਾਂ ਦੀਆਂ ਛੱਤਾਂ ,ਚੁਬਾਰਿਆਂ ‘ਤੇ ਚੜ ਕੇ ਉਨ੍ਹਾਂ ਨੂੰ ਵੇਖਣ ਲਈ ਮੌਜੂਦ ਸਨ । ਜਿਉਂ ਹੀ ਪਿੰਡ ਪਹੁੰਚੇ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਸਵਾਗਤ ਰਿਵਾਇਤੀ ਤਰੀਕੇ ਨਾਲ ਕੀਤਾ ਅਤੇ ਜਦੋਂ ਪੁੱਤਰ ਨਾਲ ਪਰਿਵਾਰ ਵਾਲਿਆਂ ਦਾ ਮਿਲਾਪ ਹੋਇਆ ਤਾਂ ਸਿੱਧੂ ਮੂਸੇਵਾਲਾ ਭਾਵੁਕ ਹੋ ਗਏ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਭਾਵੁਕ ਹੋਏ ਬਿਨ੍ਹਾਂ ਨਹੀਂ ਰਹਿ ਸਕੇ । ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗਰਾਮ ‘ਤੇ ਇਸ ਵੀਡਿਓ ਨੂੰ ਸਾਂਝਾ ਕੀਤਾ ਹੈ ।

ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਬੌਰਨ ਟੂ ਬੀ ਰੀਅਲ ਬਟ ਨੌਟ ਟੂ ਬੀ ਪਰਫੈਕਟ”। ਸਿੱਧੂ ਮੂਸੇਵਾਲਾ ਦੇ ਇਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਸਿੱਧੂ ਮੂਸੇਵਾਲਾ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਬਹੁਤ ਜਲਦੀ ਸਰੋਤਿਆਂ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾਈ ਹੈ ਅਤੇ ਅੱਜ ਉਨ੍ਹਾਂ ਦੀ ਵੱਡੀ ਫੈਨ ਫਾਲੌਵਿੰਗ ਹੈ ਅਤੇ ਖਾਸ ਕਰਕੇ ਯੰਗਸਟਰ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।