ਹਮਿਲਟਨ ‘ਚ ਗੋਰੇ ਵੱਲੋਂ ਭਾਰਤੀ ਜੋੜੇ ਨਾਲ ‘ਨਸਲੀ ਹਿੰਸਾ’, ਬੱਚੇ ਨੂੰ ਮਾਰਨ ਦੀ ਦਿੱਤੀ ਧਮਕੀ

Written by ptcnetcanada

Published on : July 31, 2018 1:25
White man threatens to kill Indian couple's children

ਬੀਤੇ ਦਿਨੀ ਓਂਟਾਰੀਓ ਦੇ ਹਮਿਲਟਨ ਇਲਾਕੇ ਨੇੜੇ ਸਥਿਤ ਸ਼ਹਿਰ ਸਟੋਨੀ ਕ੍ਰੀਕ ਵਿੱਚ ਇੱਕ ਵਿਅਕਤੀ ਵਲੋ ਕੀਤੇ ਗਏ ਨਸਲੀ ਧਮਕੀ ਸੰਬੰਧੀ ਪੁਲਿਸ ਨੇ 47 ਸਾਲਾ ਡੇਲ ਰਾਬਿਨਸਨ ਉੱਤੇ ਧਮਕਾ ਕੇ ਮਾਰਨ, ਖਤਰਨਾਕ ਡ੍ਰਾਈਵਿੰਗ, ਦੁਰਘਟਨਾ ਵਾਲੀ ਥਾਂ ‘ਤੇ ਨਾ ਰੁਕਣ ਦੇ ਦੋਸ਼ ਲਗਾਏ ਹਨ। ਇਹ ਵਿਅਕਤੀ ਭਾਰਤੀ ਪਰਿਵਾਰ ਨੂੰ ਇੱਕ ਵੀਡੀਓ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ‘ਮੈਂ ਨਸਲੀ ਹਾਂ”। ਉਸਨੇ ਇਹ ਵੀ ਕਿਹਾ ਕਿ ” ਮੈਂ ਪਹਿਲਾਂ ਤੁਹਾਡੇ ਬੱਚਿਆਂ ਨੂੰ ਮਾਰਾਂਗਾ ” ਇਹ ਹਾਦਸਾ ਵਾਲਮਾਰਟ ਸਟੋਰ ਦੇ ਬਾਹਰ ਇੱਕ ਪਾਰਕਿੰਗ ਵਾਲੀ ਥਾਂ ‘ਤੇ ਹੋਇਆ। ਇਸ ਘਟਨਾ ਵਿੱਚ ਭਾਰਤੀ ਔਰਤ ਨੂੰ ਕੁਝ ਸੱਟਾਂ ਲੱਗਣ ਦੀ ਵੀ ਖ਼ਬਰ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਨਫਰਤੀ ਹਿੰਸਾ ਵਜੋਂ ਕਰ ਰਹੀ ਹੈ।
White man threatens to kill Indian couple's children
ਇਹ ਘਟਨਾ ਲੋਕਾਂ ਸਾਹਮਣੇ ਉਦੋਂ ਆਈ ਜਦੋਂ ਆਪਣੇ ਨਾਲ ਕੰਮ ਕਰਨ ਵਾਲੇ ਵਿਅਕਤੀ ਉੱਤੇ “ਨਸਲੀ ਹਮਲਾ” ਕਰਨ ਵਾਲੇ ਡਰਾਈਵਰ ਦੀ ਪਛਾਣ ਕਰਨ ਲਈ ਪੈਟ੍ਰਿਕ ਲਾਸਕਜ਼ੁੱਕ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਮਾਹੌਲ ਖ਼ਰਾਬ ਹੁੰਦਾ ਦੇਖ ਇਹ ਵੀਡੀਓ ਪੈਟ੍ਰਿਕ ਦੇ ਸਾਥੀ ਕਰਮਚਾਰੀ ਦੀ ਪਤਨੀ ਨੇ ਬਣਾਈ ਸੀ।
ਪੁਲਿਸ ਵੱਲੋਂ ਦੋਸ਼ੀ ਵਜੋਂ ਫੜਿਆ ਗਿਆ 47 ਸਾਲਾ ਡੇਲ ਰਾਬਿਨਸਨ ਵੀਡੀਓ ਵਿੱਚ ਭਾਰਤੀ ਪਰਿਵਾਰ ਨੂੰ “ਆਪਣੇ ਦੇਸ਼” ਵਾਪਸ ਜਾਣ ਲਈ ਕਹਿੰਦਾ ਵੀ ਦਿਖਾਈ ਦਿੰਦਾ ਹੈ। ਉਸਨੇ ਭਾਰਤੀ ਔਰਤ ਉੱਤੇ ਆਪਣੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਉਸ ਨੂੰ ਕੁਝ ਸੱਟਾਂ ਲੱਗੀਆਂ।
White man threatens to kill Indian couple's children
ਪੈਟ੍ਰਿਕ ਲਾਸਕਜ਼ੁੱਕ ਨੇ ਦੱਸਿਆ ਕਿ ਇਹ ਭਾਰਤੀ ਜੋੜਾ ਤਕਰੀਬਨ 8 ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਉਹਨਾਂ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਹੈ। ਜੋੜੇ ਦਾ ਨਾਂਅ ਦੱਸਣ ਤੋਂ ਪੈਟ੍ਰਿਕ ਲਾਸਕਜ਼ੁੱਕ ਨੇ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਹ (ਭਾਰਤੀ ਜੋੜਾ) ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ।Be the first to comment

Leave a Reply

Your email address will not be published.


*