ਪੰਜਾਬੀ ਮੂਲ ਦੇ ਵਿਅਕਤੀ ਨੇ ਗੋਲੀਆਂ ਮਾਰ ਕੇ ਪਤਨੀ ਅਤੇ ਪੁੱਤ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ

author-image
Ragini Joshi
New Update
wife son shot dead by punjabi man

ਬੀਤੇ ਸੋਮਵਾਰ ਪੰਜਾਬੀ ਮੂਲ ਦੇ ਇਕ ਸ਼ਖਸ ਨੇ ਕੈਲੀਫੋਰਨੀਆ ਸੂਬੇ ਦੇ ਸੀਰਸ ਸਾਹਹਿਰ ਵਿਖੇ ਇੱਕ ਅਪਾਰਟਮੈਂਟ ਵਿੱਚ ਆਪਣੀ ਘਰਵਾਲੀ ਅਤੇ ਆਪਣੇ ਸੌਤੇਲੇ ਪੁੱਤ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਇਸ ਵਿਅਕਤੀ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਬੀਤੇ ਦਿਨ ਸੀਰਸ ਪੁਲਿਸ ਨੇ ਇਸ ਕਤਲ ਅਤੇ ਖੁਦਕੁਸ਼ੀ ਮਾਮਲੇ ਵਿਚ ਕਤਲ ਅਤੇ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦਾ ਨਾਂ 55 ਸਾਲਾ ਜੋਗਾ ਸਿੰਘ ਦੱਸਿਆ ਹੈ ਅਤੇ ਮਾਰੀ ਗਈ ਉਸਦੀ 35 ਸਾਲਾ ਘਰਵਾਲੀ ਦਾ ਨਾਂ ਮਨਪ੍ਰੀਤ ਕੌਰ ਅਤੇ 12 ਸਾਲਾ ਬੇਟੇ ਦਾ ਨਾਂ ਗੁਰਨਾਮ ਸਿੰਘ ਦੱਸਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਜੋਗਾ ਸਿੰਘ ਦਾ ਇਹ ਦੂਸਰਾ ਵਿਆਹ ਸੀ ਅਤੇ ਉਸਦੀ ਘਰਵਾਲੀ ਅਤੇ ਪੁੱਤ 4 ਮਹੀਨੇ ਪਹਿਲਾਂ ਹੀ ਭਾਰਤ ਤੋਂ ਅਮਰੀਕਾ ਪੁੱਜੇ ਸਨ। ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Advertisment