ਰੈਸਲਿੰਗ ਪ੍ਰਤੀ ਕਿਵੇਂ ਬਦਲੀ ਸੀ ਸਮਾਜ ਦੀ ਸੋਚ ਨਵਜੋਤ ਕੌਰ ਨੇਂ ! ਜਾਨਣ ਲਈ ਵੇਖੋ ” ਸਿਰਜਨਹਾਰੀ “
‘ਸਿਰਜਨਹਾਰੀ’ ‘ਚ ਅਸੀਂ ਉਨ੍ਹਾਂ ਹੋਣਹਾਰ ਔਰਤਾਂ ਨਾਲ ਤੁਹਾਨੂੰ ਰੁਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਹੌਸਲੇ ਅਤੇ ਹਿੰਮਤ ਦੀ ਬਦੌਲਤ ਸਮਾਜ ‘ਚ ਨਾਮ ਕਮਾਇਆ | ਅੱਜ ਅਸੀਂ ਗੱਲ ਕਰਾਂਗੇ ਏਸ਼ੀਆਈ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਨਵਜੋਤ ਕੌਰ ਦੀ | ਉਨ੍ਹਾਂ ਦੀ ਇਸ ਪ੍ਰਾਪਤੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਡੀਐੱਸਪੀ ਦਾ ਅਹੁਦਾ ਦੇਣ ਦਾ ਐਲਾਨ ਵੀ ਕੀਤਾ | ਨਵਜੋਤ ਦੀ ਇਸ ਉਪਲਬਧੀ ਪਿੱਛੇ ਜਿੱਥੇ ਉਸਦੀ ਖੁਦ ਦੀ ਮਿਹਨਤ ਸੀ ,ਉੱਥੇ ਹੀ ਪਰਿਵਾਰ ਵਾਲਿਆਂ ਦਾ ਵੀ ਪੂਰਾ ਸਹਿਯੋਗ ਰਿਹਾ |

ਖਾਸ ਕਰਕੇ ਉਸਦੇ ਪਿਤਾ ਅਤੇ ਭੈਣ ਨੇ ਉਸ ਨੂੰ ਕੁਸ਼ਤੀ ਵੱਲ ਪ੍ਰੇਰਿਤ ਕੀਤਾ ਇਸੇ ਪ੍ਰੇਰਣਾ ਦੀ ਬਦੌਲਤ ਉਨ੍ਹਾਂ ਦੀ ਧੀ ਦੀ ਜਿੱਤ ਦਾ ਡੰਕਾ ਪੂਰੀ ਦੁਨੀਆ ‘ਚ ਵੱਜਿਆ | ਨਵਜੋਤ ਕੌਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਾਗੜ੍ਹੀਆਂ ਪਿੰਡ ਦੀ ਰਹਿਣ ਵਾਲੀ ਹੈ | ਰੈਸਲਰ ਬਣਨ ਲਈ ਨਵਜੋਤ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਪਰਿਵਾਰ ਦਾ ਸਮਰਥਨ | ਕਿਉਂਕਿ ਪਿੰਡ ਦੇ ਲੋਕਾਂ ਦਾ ਮੰਨਣਾ ਸੀ ਕਿ ਇਹ ਖੇਡ ਮੁੰਡਿਆਂ ਦੀ ਖੇਡ ਹੈ ,ਪਰ ਲੋਕਾਂ ਦੀ ਗੱਲਾਂ ਦੀ ਪਰਵਾਹ ਨਾ ਕਰਦੇ ਹੋਏ ਨਵਜੋਤ ਨੇ ਇਸ ਖੇਡ ‘ਚ ਆਪਣਾ ਕਰੀਅਰ ਬਨਾਉਣ ਦੀ ਸੋਚੀ |

ਅਕਸਰ ਪਿੰਡ ਦੇ ਲੋਕ ਉਸ ਨੂੰ ਕਹਿੰਦੇ ਕਿ ਕੁੜ੍ਹੀਆਂ ਰੈਸਲਿੰਗ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ ਪਰ ਉਸ ਨੂੰ ਸਮਾਜ ਦੀ ਕੋਈ ਪਰਵਾਹ ਨਹੀਂ ਸੀ ,ਉਸਨੇ ਆਪਣਾ ਨਿਸ਼ਾਨਾ ਅਰਜਨ ਵਾਂਗ ਮੱਛੀ ਦੀ ਅੱਖ ਵਾਲਾ ਰੱਖਿਆ ਅਤੇ ਇਸੇ ਦੀ ਬਦੌਲਤ ਉਸ ਨੇ ਆਪਣਾ ਮੁਕਾਮ ਹਾਸਲ ਕੀਤਾ ।ਅੱਜ ਨਵਜੋਤ ਦੇ ਪਿੰਡ ਨੂੰ ਉਸ ਦੇ ਕਰਕੇ ਹੀ ਜਾਣਿਆ ਜਾਂਦਾ ਹੈ ।ਕਿਸ ਤਰ੍ਹਾਂ ਨਵਜੋਤ ਕੌਰ ਨੇ ਸਮਾਜ ਦੀ ਸੋਚ ਬਦਲੀ ਅਤੇ ਉਹ ਆਪਣਾ ਮੁਕਾਮ ਹਾਸਲ ਕਰਨ ‘ਚ ਕਾਮਯਾਬ ਹੋਈ ਇਹ ਸਭ ਕੁਝ ਅਸੀਂ ਤੁਹਾਨੂੰ ਦਿਖਾਵਾਂਗੇ ਪੀਟੀਸੀ ਪੰਜਾਬੀ ‘ਤੇ 16 ਸਤੰਬਰ ਨੂੰ ਰਾਤ 7:30 ਵਜੇ |