ਸਰੀ ਦੇ ਨੌਜਵਾਨਾਂ ਦਾ ਕਾਰਾ, ਨਕਲੀ ਪਿਸਤੌਲਾਂ ਤੇ ਟਿਕਟੌਕ ਦੇ ਚੱਕਰ ‘ਚ ਪਈ ਪੁਲਿਸ ਸਾਹਮਣੇ ਪੇਸ਼ੀ!

Written by Ragini Joshi

Published on : July 24, 2020 5:47
Surrey : TikTok video shoot prompts large police response

ਕੁਝ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ਟਿਕਟੌਕ ‘ਤੇ ਪੋਸਟ ਕਰਨ ਲਈ ਬਣਾਈ ਜਾ ਰਹੀ ਵੀਡੀਓ ‘ਚ ਹਥਿਆਰਾਂ ਦੇ ਇਸਤੇਮਾਲ ਨੂੰ ਲੈਕੇ ਸਰੀ ਪੁਲਿਸ ਨੂੰ ਭੰਬਲਭੂਸੇ ‘ਚ ਪਾਈ ਰੱਖਿਆ।

ਦਰਅਸਲ, ਜੁਲਾਈ 21 ਸ਼ਾਮ 7 ਦੇ ਕਰੀਬ ਸਰੀ ਪੁਲਿਸ ਨੂੰ ਕੋਲਬਰੂਕ ਰੋਡ ‘ਤੇ ਪੈਂਦੀ ਪਾਰਕ ‘ਚ ਇੱਕ ਵਿਅਕਤੀ ਕੋਲ ਹਥਿਆਰ ਹੋਣ ਦੀ ਖਬਰ ਮਿਲੀ। ਮੌਕੇ ‘ਤੇ ਮੌਜੂਦ ਗਵਾਹ ਵੱਲੋਂ ਪੁਲਿਸ ਨੂੰ ਫੋਨ ਕਰਕੇ ਇਤਲਾਹ ਦਿੱਤੀ ਗਈ ਕਿ ਇੱਕ ਵਿਅਕਤੀ ਜਿਸ ਕੋਲ ਹਥਿਆਰ ਹੈ, ਵੱਲੋਂ ਕਿਸੇ ਵਿਅਤਕੀ ਦੇ ਮੱਥੇ ‘ਤੇ ਬੰਦੂਕ ਰੱਖ ਰੱਖ ਕੇ ਝਾੜੀਆਂ ‘ਚ ਲਿਜਾਇਆ ਗਿਆ ਹੈ।

ਜਦੋਂ ਪੁਲਿਸ ਅਫ਼ਸਰ ਦੱਸੀ ਗਈ ਥਾਂ ‘ਤੇ ਪਹੁੰਚੇ ਤਾਂ 12 ਨੌਜਵਾਨ, ਜਿੰਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਸੀ, ਖਿਡੌਣਾ ਪਿਸਟਲ ਸਟਾਈਲ ਏਅਰਸੋਫਟ ਗੰਨਾਂ ਦੇ ਨਾਲ ਟਿਕਟੌਕ ਵੀਡੀਓ ਬਣਾ ਰਹੇ ਸਨ। ਪੁਲਿਸ ਵੱਲੋਂ ਤਲਾਸ਼ੀ ਲਏ ਜਾਣ ‘ਤੇ ਦੋ ਏਅਰਸੌਫਟ ਪਿਸਟਲਾਂ, ਇੱਕ ਬੇਸਬਾਲ ਬੱਲਾ, ਇੱਕ ਕੈਮਰਾ, ਇੱਕ ਕੁਰਸੀ ਤੇ ਇੱਕ ਰੱਸੀ ਬਰਾਮਦ ਕੀਤੀ ਗਈ ਹੈ।

ਸਾਰੇ ਦੇ ਸਾਰੇ 12 ਨੌਜਵਾਨਾਂ ਨੂੰ ਪੁਲਿਸ ਕਸਟਡੀ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਉਹਨਾਂ ਨੂੰ Section 33 of the Parks Regulation Bylaw 1998 No.13480, ਜਿਸ ਮੁਤਾਬਕ ਬਿਨ੍ਹਾਂ ਇਜਾਜ਼ਤ ਏਅਰਗੰਨ ਪਾਰਕ ‘ਚ ਲਿਜਾਣਾ ਮਨ੍ਹਾ ਹੈ, ਦੇ ਤਹਿਤ 200 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।

“ਪੁਲਿਸ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਹਥਿਆਰਾਂ ਸਬੰਧੀ ਆਏ ਫੋਨ ‘ਤੇ ਤੁਰੰਤ ਕਾਰਵਾਈ ਕਰਨ” ਕੋਰਪੋਰਲ ਇਲੈਨੋਰ ਸਟੂਰਕੋ ਨੇ ਕਿਹਾ। ਇਹਨਾਂ ਨੌਜਵਾਨਾਂ ਨੇ ਆਪਣੀ ਇੱਕ ਗਲਤੀ ਕਰਕੇ ਖੁਦ ਨੂੰ ਮੁਸੀਬਤ ‘ਚ ਪਾ ਲਿਆ ਸੀ। ਏਅਰਸਫਟ ਪਿਸਤੌਲਾਂ ਅਤੇ ਹੋਰ ਅਜਿਹੇ ਖਿਡੌਣੇ ਘਰ ਤੱਕ ਹੀ ਰਹਿਣ ਤਾਂ ਚੰਗਾ ਹੈ, ਜਾਂ ਫਿਰ ਆਪਣੀ ਤੇ ਹੋਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹਨਾਂ ਨੂੰ ਖਰੀਦਣ ਤੋਂ ਹੀ ਗੁਰੇਜ਼ ਕਰੋ।”