ਪੰਜਾਬ ਦੇ ਇੱਕ ਪਿੰਡ ਚ ਨੌਜਵਾਨਾਂ ਨੇਂ ਮਿਲ ਕੇ ਕੁੱਝ ਐਸਾ ਕੀਤਾ ਕਿ ਵੇਖ ਕੇ ਹਰ ਕੋਈ ਹੋ ਜਾਂਦਾ ਹੈ ਹੈਰਾਨ, ਵੇਖੋ ਤਸਵੀਰਾਂ ਅਤੇ ਵੀਡੀਓ
Punjab

ਪੰਜਾਬ ਗੁਰੂਆਂ ਪੀਰਾਂ ਅਤੇ ਪੰਜ ਦਰਿਆਵਾਂ ਦੀ ਧਰਤੀ ਦੇ ਨਾਲ ਜਾਣ ਵਾਲਾ ਉਹ ਸੂਬਾ ਹੈ ਜਿੱਥੇ ਕਿ ਲੋਕ ਆਪਣੇ ਸੱਭਿਆਚਾਰ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਅੱਜ ਵੀ ਕਰਦੇ ਹਨ ਪਰ ਅੱਜ ਕੱਲ ਚੱਲ ਰਹੇ ਇਸ ਇਸ ਛੇਵੇਂ ਨਸ਼ਿਆਂ ਦੇ ਦਰਿਆ ਨੇਂ ਪੰਜਾਬ ਦੀ ਪੂਰੀ ਨੁਹਾਰ ਹੀ ਬਦਲ ਦਿੱਤੀ ਹੈ | ਇਸੇ ਨਸ਼ਿਆਂ ਦੇ ਕਹਿਰ ਨੂੰ ਵੇਖ ਕੇ ਪੰਜਾਬ ਦੇ ਇਕ ਪਿੰਡ ਭਾਈ ਬਖਤੌਰ ਦੇ ਨੌਂਜਵਾਨਾ ਨੇਂ ਕਮੇਟੀ ਬਣਾ ਕੇ ਨਸਿਆਂ ਨੂੰ ਰੋਕਣ ਦਾ ਉਪਰਾਲਾ ਕੀਤਾ ਹੈ ਅਤੇ ਆਪਣੇ ਪਿੰਡ ਦੀ ਸੂਰਤ ਨੂੰ ਬਦਲ ਦਿੱਤਾ |

A post shared by entertainment (@aakashr9) on

ਪਿੰਡ ਦੇ ਨੌਜਵਾਨਾਂ ਵੱਲੋ ਕੀਤਾ ਇਹ ਉਪਰਾਲਾ ਬਹੁਤ ਹੀ ਸਲਾਂਗਾਯੋਗ ਹੈ | ਇਸ ਪਿੰਡ ਦੇ ਨੌਜਵਾਨਾਂ ਨੇਂ ਮਿਲਕੇ ਆਪਣੇ ਪਿੰਡ ਨੂੰ ਇੱਕ ਐਸੀ ਸੁੰਦਰਤਾ ਦਾ ਰੂਪ ਦਿੱਤਾ ਹੈ ਜਿਸਨੂੰ ਵੇਖ ਕੇ ਖੁਸ਼ੀ ਹੀ ਨਹੀਂ ਬਲਕਿ ਪ੍ਰੇਰਨਾ ਵੀ ਮਿਲਦੀ ਹੈ |ਕੈਮੇਟੀ ਦੇ ਨੌਜਵਾਨਾਂ ਨੇਂ ਮਿਲ ਕੇ ਆਪਣੇ ਪਿੰਡ ਵਿੱਚ ਬਹੁਤ ਸਾਰੇ ਰੁੱਖ ਲਾਏ ਨਾਲ ਹੀ ਅਤੇ ਪਿੰਡ ਵਿੱਚ ਦੀਵਾਰਾਂ ਤੇ ਬਹੁਤ ਵਧੀਆਂ ਸੰਦੇਸ਼ ਦੇ ਪੋਸਟਰ ਵੀ ਬਣਵਾਏ ਹਨ ਜਿਵੇਂ ਕਿ ” ਬੇਟੀ ਬਚਾਓ ਬੇਟੀ ਪੜਾਓ,  ਪਾਣੀ ਬਚਾਉ ਅਤੇ ਉਸ ਪੋਸਟਰ ਦੇ ਰਾਹੀਂ ਨਸ਼ਿਆਂ ਦੇ ਖਿਲਾਫ ਵੀ ਬਹੁਤ ਵਧੀਆਂ ਸੰਦੇਸ਼ ਦਿੱਤਾ ਹੈ |

Punjab Pind

A post shared by entertainment (@aakashr9) on

 

ਪਿੰਡ ਦੀ ਮੇਨ ਸੱਥ ਦੀ ਮੁਰੰਮਤ ਕਰਾ ਕੇ ਉਸ ਨੂੰ ਕੁੱਝ ਇਸ ਤਰਾਂ ਦਾ ਰੂਪ ਦਿੱਤਾ ਹੀ ਕਿ ਉਸ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਨਾਲ ਹੀ ਇਹਨਾਂ ਨੇਂ ਹਰ ਐਤਵਾਰ ਨੂੰ ਸਾਰੇ ਪਿੰਡ ਦੀ ਸਫਾਈ ਕਰਨ ਦੀ ਵੀ ਜੁਮੇਵਾਰੀ ਚੱਕੀ ਹੈ | ਇਸ ਕੰਮ ਨੂੰ ਕਰਨ ਵਿੱਚ ਜਿਨਾਂ ਵੀ ਖਰਚਾ ਆਇਆ ਹੈ ਸਾਰਾ ਇਹਨਾਂ ਨੇਂ ਆਪਣੇ ਕੋਲੋਂ ਲਾਇਆ ਹੈ | ਸਾਡੇ ਸੱਭ ਲਈ ਇਹ ਇਕ ਬਹੁਤ ਵਧੀਆਂ ਸੰਦੇਸ਼ ਹੈ ਜੇਕਰ ਹਰ ਪਿੰਡ ਵਿੱਚ ਇਸੇ ਤਰਾਂ ਇਕ ਕੈਮੇਟੀ ਬਣਾ ਕੇ ਇਹਨਾਂ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਈ ਜਾਵੇਂ ਤਾਂ ਬਹੁਤ ਹੀ ਜਲਦੀ ਇਹ ਨਸ਼ਿਆਂ ਦਾ ਛੇਵਾਂ ਦਰਿਆ ਸੁੱਕ ਹੋ ਜਾਵੇਗਾ |

Punjab