” ਯੁਵਰਾਜ ਹੰਸ ” ਨੇਂ ਆਪਣੇ ਗੀਤਾਂ ਤੇ ਸੱਭ ਨੂੰ ਨੱਚਣ ਲਈ ਕੀਤਾ ਮਜਬੂਰ, ਵੇਖੋ ਵੀਡੀਓ

Written by Anmol Preet

Published on : August 25, 2018 7:34
ਪੰਜਾਬੀ ਇੰਡਸਟਰੀ ਦੇ ਸੋਹਣੇ ਸੁਨੱਖੇ ਗੱਭਰੂ ਅਦਾਕਾਰ ” ਯੁਵਰਾਜ ਹੰਸ ” ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ” ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ,ਕੀ ਕਰੀਏ ” ਕਜਰਾ ਮੁਹੱਬਤ ਵਾਲਾ ਅਖੀਓਂ ਮੇਂ ਐਸਾ ਡਾਲਾ ” ਸਣੇ ਕਈ ਗੀਤਾਂ ‘ਤੇ ਮੁਟਿਆਰਾਂ ਝੂਮਦੀਆਂ ਨਜ਼ਰ ਆ ਰਹੀਆਂ ਹਨ | ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਚੰਡੀਗ੍ਹੜ ਵਿੱਚ ਮਨਾਏ ਗਏ ਤੀਆਂ ਦੇ ਮੇਲੇ ਦੀ ਹੈ ਜਿਥੇ ਕਿ ” ਯੁਵਰਾਜ ਹੰਸ ” ਨੇਂ ਆਪਣੀ ਗਾਇਕੀ ਦੇ ਨਾਲ ਸੱਭ ਨੂੰ ਨੱਚਣ ਮਜਬੂਰ ਕਰਤਾ ਸੀ ਅਤੇ ਸੱਭ ਨੇਂ ਇਹਨਾਂ ਦੀ ਗਾਇਕੀ ਦਾ ਖੂਬ ਆਨੰਦ ਮਾਣਿਆ | ਪੋਸਟ ਸਾਂਝੀ ਕਰਦਿਆਂ ਓਹਨਾ ਸਾਰੇ ਚੰਡੀਗੜ੍ਹ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਹ ਲਿਖਿਆ ਕਿ -: Had An amazing Show. Big Thnx To #chandigarh #tourism and thnk u sooooo much #chandigarh for ur love. 🤗🤗🤗🤗#live #band #teej #mela #lovemyjob

Had An amazing Show. Big Thnx To #chandigarh #tourism and thnk u sooooo much #chandigarh for ur love. 🤗🤗🤗🤗#live #band #teej #mela #lovemyjob

A post shared by Yuvraj Hans (@yuvrajhansofficial) on

ਜੇਕਰ ਆਪਾਂ ” ਯੁਵਰਾਜ ਹੰਸ ” ਦੀ ਅਦਾਕਾਰੀ ਦੀ ਗੱਲ ਕਰੀਏ ਤਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਹਨ ਨੇਂ ਕਾਫੀ ਸਾਰੀਆਂ ਫ਼ਿਲਮਾਂ ਵਿੱਚ ਬਹੁਤ ਹੀ ਵਧੀਆ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ ਜਿਵੇਂ ਕਿ ” ਯਾਰ ਅਣਮੁੱਲੇ , ਪ੍ਰੋਪਰ ਪਟੋਲਾ , ਕੈਨੇਡਾ ਦੀ ਫਲਾਈਟ , ਮੁੰਡੇ ਕਮਾਲ ਦੇ ਆਦਿ ਅਤੇ ਹੋਰ ਵੀ ਕਾਫੀ ਸਾਰੀਆਂ ਫ਼ਿਲਮਾਂ ਹਨ ਜਿਹਨਾਂ ਵਿੱਚ ਇਹਨਾਂ ਦੀ ਅਦਾਕਾਰੀ ਨੂੰ ਬਹੁਤ ਹੀ ਪਸੰਦ ਕੀਤਾ ਗਿਆ |Be the first to comment

Leave a Reply

Your email address will not be published.


*